ਲੁਧਿਆਣਾ: ਜ਼ਿਲ੍ਹੇ ਅਧੀਨ ਪੈਂਦੇ ਪਾਇਲ ਸ਼ਹਿਰ ਵਿੱਚ ਫਿਰ ਤੋਂ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਪਾਇਲ ਸ਼ਹਿਰ ਦੀ ਰਾਧਾ ਸੁਆਮੀ ਸਵੀਟ ਸ਼ਾਪ ਦੇ ਮਾਲਕ ਰਾਮਾਨੰਦ ਦੇ ਪੁੱਤਰ ਸੰਦੀਪ ਕੁਮਾਰ ਮਿੰਟੂ ਦੀ ਕੋਰੋਨਾ ਪੌਜ਼ੀਟਿਵ ਰਿਪੋਰਟ ਆਈ ਹੈ। ਸੰਦੀਪ ਕੁਮਾਰ ਦੀ ਉਮਰ 35 ਸਾਲ ਹੈ। ਇਸ ਦੀ ਪੁਸ਼ਟੀ ਪਾਇਲ ਦੇ ਐਸਐਮਓ ਹਰਪ੍ਰੀਤ ਸਿੰਘ ਨੇ ਕੀਤੀ ਹੈ।
ਐਸਐਮਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਦੀਪ ਕੁਮਾਰ ਪਿਛਲੇ ਕਈ ਦਿਨ ਤੋਂ ਬੀਮਾਰ ਚੱਲ ਰਿਹਾ ਸੀ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਪਾਇਲ 'ਚ ਭਰਤੀ ਕਰਵਾ ਦਿੱਤਾ। ਉਥੇ ਸਿਹਤ 'ਚ ਇਜ਼ਾਫਾ ਨਾ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਖੰਨਾ ਰੈਫ਼ਰ ਕਰ ਦਿੱਤਾ। ਜਿਥੇ ਉਸ ਦੇ ਕੋਰੋਨਾ ਸੈਂਪਲ ਲਏ ਗਏ ਅਤੇ 2 ਦਿਨ ਦੀ ਉਡੀਕ ਤੋਂ ਬਾਅਦ ਕੱਲ ਦੇਰ ਰਾਤ ਉਸ ਦੀ ਕੋਰੋਨਾ ਪੌਜ਼ੀਟਿਵ ਦੀ ਰਿਪੋਰਟ ਸਾਹਮਣੇ ਆਈ ਹੈ।
ਪਾਇਲ 'ਚ ਮੁੜ ਕੋਰੋਨਾ ਦੀ ਦਸਤਕ, ਇੱਕ ਮਾਮਲਾ ਆਇਆ ਸਾਹਮਣੇ ਇਹ ਵੀ ਪੜ੍ਹੋ:ਜਲੰਧਰ 'ਚ ਕਮਿਸ਼ਨਰੇਟ ਪੁਲਿਸ ਦੇ 7 ਮੁਲਾਜ਼ਮ ਪਾਏ ਗਏ ਕੋਰੋਨਾ ਪੌਜ਼ੀਟਿਵ, 70 ਮੁਲਾਜ਼ਮ ਕੁਆਰੰਟੀਨ
ਉਨ੍ਹਾਂ ਦੱਸਿਆ ਕਿ ਰਾਧਾ ਸੁਆਮੀ ਸਵੀਟ ਸ਼ਾਪ ਨੂੰ ਸੈਨੇਟਾਈਜ਼ ਕਰਕੇ ਸੀਲ ਕਰ ਦਿੱਤਾ ਹੈ। ਹੁਣ ਪੁਲਿਸ ਸੰਦੀਪ ਕੁਮਾਰ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਸਨਾਖ਼ਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਲਏ ਗਏ ਹਨ ਤੇ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਕੁਮਾਰ ਨੂੰ ਖੰਨਾ ਰੈਫ਼ਰ ਕਰਨ ਤੋਂ ਪਹਿਲਾਂ ਰਾੜਾ ਸਾਹਿਬ ਦੇ ਪ੍ਰਾਈਵੇਟ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ ਉਥੇ ਦੇ ਡਾਕਟਰਾਂ ਤੇ ਸਟਾਫ ਮੈਂਬਰਾਂ ਦੇ ਵੀ ਕੋਰੋਨਾ ਸੈਂਪਲ ਲਏ ਜਾ ਰਹੇ ਹਨ।
ਇਸ ਤੋ ਪਹਿਲਾਂ ਪਾਇਲ 'ਚ ਇੱਕ ਕੋਰੋਨਾ ਵਾਇਰਸ ਕਾਰਨ ਕਾਨੂੰਨਗੋ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਪੁਲਿਸ ਦੀ ਮਦਦ ਨਾਲ ਸਕੈਨਿੰਗ ਕਰ ਕੇ ਉਨ੍ਹਾਂ ਦੇ ਸਪੰਰਕ 'ਚ ਆਏ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।