ਲੁਧਿਆਣਾ: ਓਲੰਪਿਕ ਖੇਡਾਂ (Olympic Games) ਦੌਰਾਨ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਪੰਜਾਬ ਦੀ ਧੀ ਦਾ ਲੁਧਿਆਣਾ (Ludhiana) ਵਿਖੇ 65 ਕਿਲੋ ਦਾ ਇਕ ਨਿਜੀ ਰੈਸਟੋਰੈਂਟ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਕੇਕ ਕੱਟ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਕੁਕਰੇਜਾ, ਉਨ੍ਹਾਂ ਦੇ ਚਾਚਾ ਸਤਿੰਦਰ ਸਿੰਘ ਕੁਕਰੇਜਾ ਵਲੋਂ ਕੇਕ ਖਿਲਾ ਕੇ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਕਮਲਪ੍ਰੀਤ ਕੌਰ (Kamalpreet Kaur) ਨੇ ਕਿਹਾ ਕਿ ਹੁਣ ਉਨ੍ਹਾਂ ਦਾ ਨਿਸ਼ਾਨਾ ਅਗਲੀਆਂ ਖੇਡਾਂ 'ਤੇ ਹੈ। ਉਹਨਾਂ ਨੇ ਕਿਹਾ ਕਿ ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਕੋਚ ਨੂੰ ਦਿੰਦੀ ਹੈ। ਉਸ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਿਡਾਰੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ। ਉਹਨਾਂ ਕਿਹਾ ਕਿ ਹੁਣ ਉਸ ਦਾ ਟੀਚਾ ਅਗਲੀ ਓਲਪਿੰਕ ਵਿੱਚ ਗੋਲਡ ਮੈਡਲ (Gold Medal) ਜਿੱਤਣਾ ਹੈ। ਹਾਲਾਂਕਿ ਇੱਥੇ ਤੱਕ ਪਹੁੰਚਣਾ ਕਾਫੀ ਚੁਣੌਤੀਆਂ ਭਰਿਆ ਸੀ।
ਓਲੰਪੀਅਨ ਕਮਲਪ੍ਰੀਤ ਕੌਰ (Olympian Kamalpreet Kaur) ਦੇ ਕੇਕ ਕੱਟਣ ਤੋਂ ਬਾਅਦ ਹਰਜਿੰਦਰ ਕੁਕਰੇਜਾ (Harjinder Kukreja) 'ਤੇ ਉਨ੍ਹਾਂ ਦੇ ਚਾਚਾ ਨੇ ਕਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਤੇ ਵਧੀਆ ਭਵਿੱਖ ਦੀ ਕਾਮਨਾ ਕੀਤੀ।
ਪੰਜਾਬ ਸਰਕਾਰ (Government of Punjab) ਵੱਲੋਂ ਓਲੰਪਿਕ ਵੀ ਖੇਡਾਂ (Olympic Games) ਦੇ ਮਹਿਲਾ ਹਾਕੀ ਮੁਕਾਬਲਿਆਂ ਵਿੱਚ ਚੌਥੇ ਸਥਾਨ ਉਤੇ ਆ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ (Indian team) ਦੀ ਪੰਜਾਬੀ ਖਿਡਾਰਨ ਕਮਲਪ੍ਰੀਤ ਕੌਰ ਨੂੰ 50 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਸੀ।