ਲੁਧਿਆਣਾ: ਸੂਬੇ 'ਚ ਜਿੱਥੇ ਆਏ ਦਿਨ ਨੌਜਵਾਨ ਨਸ਼ਿਆਂ ਤੇ ਆਪਣੀ ਜਵਾਨੀ ਬਰਬਾਦ ਕਰ ਰਹੇ ਨੇ ਉੱਥੇ ਹੀ ਲੁਧਿਆਣਾ 'ਚ 75 ਸਾਲਾ ਬਾਬਾ ਨੌਜਵਾਨਾਂ ਲਈ ਮਿਸਾਲ ਬਣਿਆ ਹੋਇਆ ਹੈ। ਜਥੇਦਾਰ ਸਤਨਾਮ ਸਿੰਘ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ। ਉਹ ਆਪਣੇ ਸਰੀਰਕ ਸ਼ਕਤੀ ਨਾਲ ਅੱਜ ਦੇ ਨੌਜਵਾਨਾਂ ਨੂੰ ਮਾਤ ਪਾਉਂਦੇ ਹਨ।
75 ਸਾਲਾ ਬਾਬਾ ਨੌਜਵਾਨਾਂ ਲਈ ਬਣਿਆ ਮਿਸਾਲ
ਲੁਧਿਆਣਾ ਵਿੱਚ 75 ਸਾਲ ਦੇ ਜਥੇਦਾਰ ਸਤਨਾਮ ਸਿੰਘ ਇਨ੍ਹੀਂ ਦਿਨੀਂ ਚਰਚਾ 'ਚ ਹੈ। ਉਹ ਨੌਜਵਾਨਾਂ ਲਈ ਮਿਸਾਲ ਬਣ ਗਏ ਨੇ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ। ਜਿਸ ਵਿੱਚ ਉਹ ਕਦੇ ਆਪਣੇ ਦੰਦਾ ਨਾਨ ਇੱਕ ਕੁਇੰਟਲ ਦਾ ਭਾਰ ਚੁੱਕਦੇ ਨੇ ਤੇ ਕਦੇ 6 ਟਨ ਦੀ ਕ੍ਰੇਨ ਤੇ ਸਵਾਰੀਆਂ ਨਾਲ ਭਰੀ ਗੱਡੀ ਆਪਣੇ ਮੋਢਿਆਂ ਨਾਲ ਖਿੱਚਦੇ ਨੇ।
ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਕਦੇ ਉਹ ਆਪਣੇ ਦੰਦਾਂ ਦੇ ਨਾਲ ਇੱਕ ਕੁਇੰਟਲ ਤੱਕ ਵਜ਼ਨ ਚੁੱਕ ਲੈਂਦੇ ਨੇ, ਕਦੇ 6 ਟਨ ਦੀ ਕ੍ਰੇਨ ਮੋਢਿਆਂ ਨਾਲ ਖਿੱਚ ਲੈਂਦੇ ਨੇ ਤੇ ਕਈ ਵਾਰ ਸਵਾਰੀਆਂ ਨਾਲ ਭਰੀ ਵੱਡੀ ਗੱਡੀ ਵੀ ਖਿਚ ਲੈਂਦੇ ਹਨ। ਉਨ੍ਹਾਂ ਨੇ ਦੱਸਿਆ ਉਨ੍ਹਾਂ ਨੂੰ ਇਹ ਸ਼ੌਂਕ ਇੱਕ ਵੀਡੀਓ ਦੇਖਣ ਤੋਂ ਬਾਅਦ ਜਾਗਿਆ ਤੇ ਇਸ ਪਿਛੇ ਉਨ੍ਹਾਂ ਦਾ ਮੁੱਖ ਮਕਸਦ ਅੱਜ ਦੀ ਨੌਜਵਾਨ ਪੀੜੀ ਨੂੰ ਜਾਗਰੂਕ ਕਰਨਾ ਹੈ।
ਨਾਲ ਹੀ ਉਨ੍ਹਾਂ ਨਸ਼ਿਆਂ ਵੱਲ ਭੱਜ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਆਪਣੇ ਸਰੀਰ ਵੱਲ ਧਿਆਨ ਦੇਣ, ਚੰਗੀ ਖੁਰਾਕ ਖਾਣ ਤੇ ਵਰਜਿਸ਼ ਕਰਨ ਦੀ ਸਲਾਹ ਦਿੱਤੀ ਹੈ ਜਿਸ ਦੀ ਮਦਦ ਨਾਲ ਉਹ ਜਲਦ ਹੀ ਇਸ ਨਸ਼ੇ ਦੀਆਂ ਬੇੜੀਆਂ ਤੋਂ ਆਜ਼ਾਦ ਹੋਣਗੇ। ਇਹੋ ਜਿਹੇ ਲੋਕ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ 'ਚ ਮਦਦਗਾਰ ਸਾਬਿਤ ਹੁੰਦੇ ਨੇ। ਲੋੜ੍ਹ ਹੈ ਮੌਜੂਦਾ ਸਰਕਾਰਾਂ ਨੂੰ ਇਨ੍ਹਾਂ ਵੱਲ ਧਿਆਨ ਦੇਣ ਦੀ ਤਾਂ ਜੋ ਨੌਜਵਾਨਾਂ ਲਈ ਪ੍ਰੇਰਣਾ ਬਣਨ ਤੇ ਉਨ੍ਹਾਂ ਨੂੰ ਸਹੀ ਦਿਸ਼ਾ 'ਤੇ ਲਿਆਇਆ ਜਾਵੇ।