ਲੁਧਿਆਣਾ: ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਖੌਫ ਨੇ ਦੇਸ਼ ਭਰ ਦੀ ਆਵਾਜਾਈ 'ਤੇ ਵੀ ਅਸਰ ਪਾਇਆ ਹੈ। ਇਸੇ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ 'ਤੇ ਵੀ ਅਸਰ ਪਿਆ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਕਰੀਬ 150 ਟਰੇਨਾਂ ਚੱਲਦੀਆਂ ਹੁੰਦੀਆਂ ਸਨ ਜੋ ਕਿ ਹੁਣ ਘੱਟ ਕੇ 12 ਹੀ ਚੱਲਦੀਆਂ ਹਨ।
ਲੁਧਿਆਣਾ ਦੇ ਸਟੇਸ਼ਨ ਡਰੈਕਟਰ ਨੇ ਦੱਸਿਆ ਕਿ ਯਾਤਰੀਆਂ ਦੀ ਸੁਵਿਧਾ ਲਈ ਵਿਸ਼ੇਸ਼ ਪ੍ਰਬੰਧ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਨਾਂ ਬੁਖ਼ਾਰ ਚੈੱਕ ਕੀਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਟਰੇਨ 'ਚ ਸਫਰ ਕਰਨਾ ਹੈ ਤਾਂ ਪਹਿਲਾਂ ਹੀ ਰਿਜ਼ਰਵੇਸ਼ਨ ਕਰਵਾਉਣੀ ਹੋਵੇਗੀ ਜਦ ਕਿ ਪਲੇਟਫਾਰਮ ਟਿਕਟ ਅਤੇ ਮੌਕੇ ਦੀ ਟਿਕਟ ਸੇਵਾ ਫਿਲਹਾਲ ਬੰਦ ਹੈ ਅਤੇ ਖਿੜਕੀ ਤੋਂ ਹੀ ਰਿਜਰਵੇਸ਼ਨ ਹੀ ਹੋ ਰਹੀ ਹੈ।