ਲੁਧਿਆਣਾ: ਕੋਰੋਨਾ ਵਾਇਰਸ ਨਾਲ ਜਿਥੇ ਪੂਰਾ ਵਿਸ਼ਵ ਮਹਾਂਮਾਰੀ ਦੀ ਮਾਰ ਝੱਲ ਰਿਹਾ ਹੈ, ਉਥੇ ਹੀ ਇਸ ਬਿਮਾਰੀ ਫੈਲਣ ਤੋਂ ਪਹਿਲਾਂ ਵੱਡੀ ਤਾਦਾਦ 'ਚ ਵਿਦੇਸ਼ਾਂ ਚ ਰਹਿੰਦੇ ਐਨ.ਆਰ.ਆਈ ਪੰਜਾਬ ਆਏ ਸਨ ਜੋ ਇੱਥੇ ਹੀ ਕਰਫਿਊ ਕਾਰਨ ਫਸ ਗਏ ਪਰ ਹੁਣ ਇਨ੍ਹਾਂ ਐਨਆਰਆਈਆਂ ਨੂੰ ਉਨ੍ਹਾਂ ਨਾਲ ਸਬੰਧਤ ਸਫਾਰਤਖ਼ਾਨੇ ਵਾਪਿਸ ਲੈ ਜਾ ਰਹੇ ਹਨ।
ਅਮਰੀਕਾ ਭੇਜੇ ਪੰਜਾਬ 'ਚ ਫਸੇ NRI, ਸਰਕਾਰ ਦਾ ਕੀਤਾ ਧੰਨਵਾਦ - ਐਨਆਰਆਈ
ਲੁਧਿਆਣਾ 'ਚ ਹੋਟਲ ਪਾਰਕ ਪਲਾਜ਼ਾ ਤੋਂ ਕਈ ਬੱਸਾਂ ਐਨ.ਆਰ.ਆਈ ਨੂੰ ਲੈ ਕੇ ਰਵਾਨਾ ਹੋਈਆਂ। ਇਸ ਦੌਰਾਨ ਵੱਡੀ ਤਾਦਾਦ 'ਚ ਹੋਟਲ ਦੇ ਕੋਲ ਐਨ.ਆਰ.ਆਈ ਇਕੱਤਰ ਹੋਏ ਹਨ।
ਲੁਧਿਆਣਾ ਤੋਂ ਵੀ ਹੋਟਲ ਪਾਰਕ ਪਲਾਜ਼ਾ ਤੋਂ ਕਈ ਬੱਸਾਂ ਐਨ ਆਰ.ਆਈਆਂ ਨੂੰ ਲੈ ਕੇ ਰਵਾਨਾ ਹੋਇਆ। ਇਸ ਦੌਰਾਨ ਵੱਡੀ ਤਦਾਦ 'ਚ ਹੋਟਲ ਦੇ ਕੋਲ ਐਨ.ਆਰ.ਆਈ ਇਕੱਤਰ ਹੋਏ ਹਨ।
ਇਸ ਦੌਰਾਨ ਅਮਰੀਕਾ ਦੇ ਸਫਾਰਤਖਾਨੇ ਦੇ ਅਧਿਕਾਰੀ ਵੀ ਮੌਜੂਦ ਰਹੇ ਉਨ੍ਹਾਂ ਵੱਲੋਂ ਆਪਣੀ ਨਾਗਰਿਕਾਂ ਨੂੰ ਵਾਪਿਸ ਲੈ ਜਾਣ ਦਾ ਇਹ ਉਪਰਾਲਾ ਕੀਤਾ ਗਿਆ ਹੈ, ਹਾਲਾਂਕਿ ਇਸ ਦੌਰਾਨ ਕਾਫੀ ਵੱਡੀ ਤਦਾਦ 'ਚ ਹੋਟਲ ਦੇ ਬਾਹਰ ਐਨਆਰਆਈ ਵੀ ਇਕੱਤਰ ਹੋ ਗਏ। 250 ਤੋਂ ਵਧੇਰੇ ਐਨ.ਆਰ.ਆਈਆਂ ਨੂੰ ਵਾਪਿਸ ਅਮਰੀਕਾ ਭੇਜਿਆ ਗਿਆ ਹੈ ਇਸ ਦੌਰਾਨ ਅਮਰੀਕੀ ਨਾਗਰਿਕਾਂ ਨੇ ਕਿਹਾ ਕਿ ਉਹ ਆਪਣੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਜੋ ਅਜਿਹੇ ਸਮੇਂ ਵੀ ਉਨ੍ਹਾਂ ਨੂੰ ਵਾਪਿਸ ਬੁਲਾਇਆ ਗਿਆ, ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਇਸ ਤੋਂ ਕੁੱਝ ਸੇਧ ਲੈਣੀ ਚਾਹੀਦੀ ਹੈ।