ਹੁਣ ਪੰਜਾਬ ਵਿੱਚ ਡ੍ਰੋਨ ਰਾਹੀ ਹੋਵੇਗੀ ਖੇਤੀ ਲੁਧਿਆਣਾ:ਹਰੀ ਕ੍ਰਾਂਤੀ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨਾਂ ਨੂੰ ਨਵੀਂ ਤਕਨੀਕ ਅਤੇ ਮਸ਼ੀਨੀਰੀ ਦੇ ਨਾਲ ਜੋੜਨ ਲਈ ਆਲ ਇੰਡੀਆ ਐਗਰੀਕਲਚਰ ਮਸ਼ੀ, ਪੀ ਏ ਯੂ, ਆਈ ਸੀ ਏ ਆਰ, ਉਡਾਣ ਅਤੇ ਹੋਰ ਸੰਸਥਾਵਾਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਮਦਦ ਨਾਲ ਏਗਜ਼ੀਬਿਸ਼ਨ ਤੇ ਸੈਮੀਨਾਰ ਲਗਾ ਕੇ 20 ਤੋਂ 22 ਜਨਵਰੀ ਤੱਕ ਸਾਹਨੇਵਾਲ ਜੀ.ਟੀ ਰੋਡ 'ਤੇ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸ ਪ੍ਰਦਰਸ਼ਨੀ ਦੇ ਵਿੱਚ ਡ੍ਰੋਨ ਰਾਹੀਂ ਖੇਤੀ (Now farming will be done through drones in Punjab) ਕਰਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਨਾਲ ਹੀ ਕਿਸਾਨਾਂ ਦੇ ਲਈ ਖੇਤੀ ਚ ਕੰਮ ਆਉਣ ਵਾਲੀਆਂ ਨਵੀਆਂ ਮਸ਼ੀਨਾਂ ਆਦਿ ਬਾਰੇ ਜਾਣੂ ਕਰਵਾਇਆ ਜਾਵੇਗਾ।
ਇਹ ਵੀ ਪੜੋ:Look Back 2022: ਇੱਕ ਨਜ਼ਰ- ਜਾਣੋ, ਪੰਜਾਬ ਦੀ ਰਾਜਨੀਤੀ ਲਈ ਕਿਵੇਂ ਰਿਹਾ ਸਾਲ 2022
ਪੀ ਏ ਯੂ ਤੇ ਆਈ ਸੀ ਏ ਆਰ ਦੇ ਵਿਗਿਆਨੀ ਕਰਨਗੇ ਸ਼ਿਰਕਤ: ਇਸ ਮੌਕੇ ਸੈਮੀਨਾਰ ਵੀ ਕਰਵਾਏ ਜਾਣਗੇ ਅਤੇ ਕਿਸਾਨਾਂ ਨੂੰ ਮਸ਼ੀਨਰੀ ਅਤੇ ਆਧੁਨਿਕ ਖੇਤੀ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਸੈਮੀਨਾਰ ਵਿੱਚ ਪੀਏਯੂ ਅਤੇ ਆਈਸੀਏਆਰ ਦੇ ਵਿਗਿਆਨੀ ਵੀ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਬਾਰੇ ਜਾਣਕਾਰੀ ਦੇਣਗੇ, ਇਸ ਦੌਰਾਨ ਆਈ ਸੀ ਏ ਆਰ ਅਟਾਰੀ ਦੇ ਪ੍ਰਿੰਸੀਪਲ ਵਿਗਿਆਨੀ ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਅਜੋਕੇ ਯੁੱਗ ਦੇ ਵਿਚ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੇ ਨਾਲ ਜਾਣੂ ਕਰਵਾਉਣਾ ਬੇਹੱਦ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਤਕਨੀਕਾਂ ਰਾਹੀਂ ਅਸੀਂ ਚੰਗੀ ਖੇਤੀ ਅਤੇ ਪਰਾਲੀ ਆਦਿ ਵਰਗੇ ਮਸਲਿਆਂ ਦਾ ਨਿਪਟਾਰਾ ਵੀ ਕਰ ਸਕਦੇ ਹਾਂ।
ਡਰੋਨਾਂ ਰਾਹੀਂ ਹੋਵੇਗੀ ਖੇਤੀ ?:ਇਸ ਮੌਕੇ ਪ੍ਰਦਰਸ਼ਨੀ ਦੇ ਪ੍ਰਬੰਧਕਾਂ ਅਤੇ ਆਈ.ਸੀ.ਏ.ਆਰ ਦੇ ਵਿਗਿਆਨੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਕਿਸਾਨ ਖੇਤੀ ਤਾਂ ਕਰਦੇ ਹਨ, ਪਰ ਮਸ਼ੀਨਰੀ ਦੀ ਵਰਤੋਂ ਬਹੁਤ ਘੱਟ ਹੈ। ਖੇਤਾਂ ਵਿੱਚ ਡਰੋਨ ਉਡਾਏ ਜਾਣਗੇ, ਡਰੋਨ ਰਾਹੀਂ ਖੇਤੀ ਕੀਤੀ ਜਾਵੇਗੀ।ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬ ਵਿੱਚ 12 ਹਜ਼ਾਰ ਦੇ ਕਰੀਬ ਪਿੰਡ ਹਨ ਇਸ ਨਾਲ ਨਾ ਸਿਰਫ਼ ਮਸ਼ੀਨਰੀ ਵਿੱਚ ਨਵੀਂ ਕ੍ਰਾਂਤੀ ਲਿਆਏਗੀ ਸਗੋਂ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਕੇਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਰੀ 'ਤੇ 80 ਫੀਸਦੀ ਤੱਕ ਸਬਸਿਡੀ ਵੀ ਦਿੱਤੀ ਜਾਵੇਗੀ।
ਸਰਕਾਰ ਦੇਵੇਗੀ ਸਬਸਿਡੀ:ਇਸ ਪ੍ਰਦਰਸ਼ਨੀ ਦੇ ਵਿਚ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ 80 ਫੀਸਦੀ ਤੱਕ ਦੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ ਅਤੇ ਇਹ ਖੂਹ ਮਸ਼ੀਨਾਂ ਹੋਣਗੀਆਂ ਜਿਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਦੇਸ਼ ਦੀਆਂ ਯੂਨੀਵਰਸਿਟੀਆਂ ਸਿਫਾਰਿਸ਼ ਕਰਨਗੀਆਂ। ਮਾਹਿਰਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਘੱਟ ਹੁੰਦੀ ਹੈ ਕਿ ਇਸ ਮਸ਼ੀਨ ਦੀ ਵਰਤੋਂ ਕਿੱਥੇ ਹੁੰਦੀ ਹੈ ਅਤੇ ਉਸ ਲਈ ਕਿੰਨੀ ਸਬਸਿਡੀ ਸਰਕਾਰ ਵੱਲੋਂ ਮਿਲਦੀ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਬਕਾਇਦਾ ਸੈਮੀਨਾਰ ਲਗਵਾਏ ਜਾਣਗੇ ਅਤੇ ਕਿਸਾਨਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਪ੍ਰਦਰਸ਼ਨੀ ਦੇ ਵਿਚ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਹੋਰ ਯੂਨੀਵਰਸਿਟੀਆਂ ਦੇ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਜਾਣਕਾਰੀ ਵੀ ਸਾਂਝੀ ਕਰਨਗੇ ਅਤੇ ਨਵੀਆਂ ਤਕਨੀਕਾਂ ਦੇ ਫਾਇਦੇ ਬਾਰੇ ਦੱਸਣਗੇ।
ਇਹ ਵੀ ਪੜੋ:Year Ender: Look Back 2022 ਜੁਰਮ ਦੀਆਂ ਅਜਿਹੀਆਂ ਵਾਰਦਾਤਾਂ ਜਿਹਨਾਂ ਨਾਲ ਕੰਬਿਆ ਪੰਜਾਬ