ਲੁਧਿਆਣਾ:ਪੰਜਾਬ ਵਿੱਚ ਪਰਾਲੀ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ (A big problem for farmers) ਹੈ। ਪਾਰਲੀ ਨੂੰ ਲੈਕੇ ਅਕਸਰ ਹੀ ਸੂਬਾ ਤੇ ਕੇਂਦਰ ਸਰਕਾਰਾਂ ਨਾਲ ਕਿਸਾਨਾਂ ਦਾ ਝਗੜਾ (Farmers quarrel with state and central governments) ਵੀ ਚੱਲਦਾ ਰਹਿੰਦਾ ਹੈ। ਭਾਰਤ ਵਿੱਚ ਹਰ ਸਾਲ 29.68 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਵਿੱਚੋਂ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਵੱਡੀ ਮਾਤਰਾ ਵਿੱਚ ਰਹਿੰਦ-ਖੂੰਹਦ ਛੱਡ ਦਿੱਤੀ ਜਾਂਦੀ ਹੈ।
ਰਹਿੰਦ-ਖੂੰਹਦ ਨੂੰ ਹੀ ਪਰਾਲੀ ਕਿਹਾ ਜਾਂਦਾ ਹੈ ਅਤੇ ਕਿਸਾਨ (Farmer) ਜਾ ਤਾਂ ਇਸ ਨੂੰ ਖੇਤ ਵਿੱਚ ਹੀ ਸਾੜ ਦਿੰਦੇ ਸਨ ਜਾਂ ਫਿਰ ਅਤਿ-ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਖੇਤ ਵਿੱਚ ਵਾਹ ਕੇ ਇਸ ਨੂੰ ਰੂੜੀ ਵਜੋਂ ਵਰਤਿਆ ਜਾਂਦਾ ਸੀ, ਪਰ ਛੋਟੇ ਕਿਸਾਨਾਂ (Farmer) ਲਈ ਇਹ ਕੰਮ ਗੁੰਝਲਦਾਰ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਵਿੱਚ ਕਿਸਾਨਾਂ ਨੂੰ ਕਿਰਾਏ ’ਤੇ ਵੱਡੀਆਂ ਮਸ਼ੀਨਾਂ ਦੇਣ ਦੀ ਸਕੀਮ ਵੀ ਸ਼ੁਰੂ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।
ਅੱਗ ਨੇ 3 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ:ਪਿਛਲੇ 3 ਸਾਲਾਂ 'ਚ ਪੰਜਾਬ ਦੇ ਅੰਦਰ ਵੱਡੀ ਗਿਣਤੀ 'ਚ ਪਰਾਲੀ ਨੂੰ ਅੱਗ ਲਗਾਈ ਗਈ ਹੈ, ਪਿਛਲੇ 3 ਸਾਲਾਂ 'ਚ ਮਹੀਨਿਆਂ ਦੇ ਹਿਸਾਬ ਨਾਲ ਪੰਜਾਬ 'ਚ ਪਰਾਲੀ ਸਾੜਨ ਦੇ 202826 ਮਾਮਲੇ ਸਾਹਮਣੇ ਆਏ ਹਨ ਅਤੇ ਜੇਕਰ ਸਾਲ 10 ਸਾਲ ਨੂੰ ਦੇਖਿਆ ਜਾਵੇ ਤਾਂ 2019 ਵਿੱਚ ਪਰਾਲੀ ਸਾੜਨ ਦੇ 55210 ਮਾਮਲੇ ਸਾਹਮਣੇ ਆਏ ਜਦੋਂ ਕਿ 2020 ਵਿੱਚ 70592 ਅਤੇ ਸਾਲ 2021 ਵਿੱਚ 71024 ਮਾਮਲੇ ਸਾਹਮਣੇ ਆਏ। ਜੋ ਕਿ ਇੱਕ ਬਹੁਤ ਵੱਡਾ ਮੁੱਦਾ ਹੈ।
ਸਾਲ | ਪਰਾਲੀ ਸਾੜਨ ਦੇ ਮਾਮਲੇ |
2019 | 55210 |
2020 | 70592 |
2021 | 71024 |
2020 ਵਿੱਚ ਹੀ ਪੰਜਾਬ ਦੇ ਕਿਸਾਨਾਂ ਵੱਲੋਂ 17.96 ਲੱਖ ਹੈਕਟੇਅਰ ਰਕਬੇ ਨੂੰ ਅੱਗ ਲਗਾ ਦਿੱਤੀ ਗਈ ਸੀ, ਜਿਸ ਨਾਲ ਵੱਡੀ ਪੱਧਰ 'ਤੇ ਪ੍ਰਦੂਸ਼ਣ (Pollution) ਵੀ ਪੈਦਾ ਹੁੰਦਾ ਹੈ ਅਤੇ ਖ਼ਾਸ ਕਰਕੇ ਕੋਰੋਨਾ ਵਾਇਰਸ ਦੌਰਾਨ ਇਸ ਦਾ ਅਸਰ ਮਨੁੱਖੀ ਸਰੀਰ 'ਤੇ ਜ਼ਿਆਦਾ ਵਧਿਆ, ਖਾਂਸੀ ਗਲੇ ਵਿੱਚ ਖਰਾਸ਼। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਉੱਤਰ ਭਾਰਤ ਦੇ ਖੇਤਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ, ਅਤੇ ਖ਼ਾਸ ਕਰਕੇ ਪਰਾਲੀ ਸਾੜਨ ਦੇ ਮੌਸਮ ਵਿੱਚ ਇਹ ਘਟਨਾਵਾਂ ਤੇਜ਼ੀ ਨਾਲ ਵਧਦੀਆਂ ਹਨ।
ਸਾਇੰਸ ਯੂਨੀਵਰਸਿਟੀ ਦੀ ਖੋਜ:ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਪਰਾਲੀ ਦੇ ਪ੍ਰਬੰਧਨ ਸਬੰਧੀ ਇਕ ਨਵੀਂ ਤਕਨੀਕ ਦੀ ਖੋਜ ਕੀਤੀ ਗਈ ਹੈ, ਜਿਸ ਨਾਲ ਪਰਾਲੀ ਵਿਚ ਯੂਰੀਆ ਮਿਲਾ ਕੇ ਅਜਿਹਾ ਮਿਕਸਰ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਪਸ਼ੂ ਆਸਾਨੀ ਨਾਲ ਇਸ ਨੂੰ ਖਾ ਸਕਦੇ ਹਨ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਪਰਾਲੀ ਦੇ ਪ੍ਰਬੰਧਨ ਸਬੰਧੀ ਇਕ ਨਵੀਂ ਤਕਨੀਕ ਦੀ ਖੋਜ ਕੀਤੀ ਗਈ ਹੈ, ਜਿਸ ਨਾਲ ਪਰਾਲੀ ਵਿਚ ਯੂਰੀਆ ਮੇਲਾ ਸੀਸ ਮਿਲਾ ਕੇ ਅਜਿਹਾ ਮਿਕਸਰ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਪਸ਼ੂ ਇਸ ਨੂੰ ਆਸਾਨੀ ਨਾਲ ਖਾ ਸਕਦੇ ਹਨ। ਪਸ਼ੂਆਂ ਨੂੰ ਪਰਾਲੀ ਖਵਾਉਣ ਸਬੰਧੀ ਕੀਤੀ ਗਈ ਖੋਜ ਦੇ ਨਤੀਜੇ ਕਾਫੀ ਚੰਗੇ ਨਿਕਲੇ ਹਨ। ਯੂਨੀਵਰਸਿਟੀ ਤਰਫ਼ੋਂ ਕਈ ਸਾਲਾਂ ਦੀ ਖੋਜ ਤੋਂ ਬਾਅਦ ਇਸ ਸਿੱਟੇ 'ਤੇ ਪਹੁੰਚਿਆ ਹੈ ਕਿ ਤੂੜੀ ਨੂੰ ਤਿਆਰ ਕਰਕੇ ਪਸ਼ੂਆਂ ਨੂੰ ਪਾਇਆ ਜਾ ਸਕਦਾ ਹੈ, ਜਿਸ ਨਾਲ ਪਰਾਲੀ ਦਾ ਪ੍ਰਬੰਧਨ ਵੀ ਹੋਵੇਗਾ ਅਤੇ ਪਸ਼ੂਆਂ ਨੂੰ ਚੰਗਾ ਭੋਜਨ ਵੀ ਮਿਲੇਗਾ।