ਲੁਧਿਆਣਾ: ਜ਼ਿਲ੍ਹੇ ਨੂੰ ਸਾਈਕਲ ਇੰਡਸਟਰੀ (Ludhiana Bicycle Industry) ਕਰਕੇ ਜਾਣਿਆ ਜਾਂਦਾ ਹੈ ਅਤੇ ਸਾਈਕਲ ਇੰਡਸਟਰੀ ਦੇ ਦਿੱਗਜਾਂ ਇਸ ਚੋਂ ਇਕ ਰਹੇ ਨੋਵਾ ਸਾਈਕਲ ਦੇ ਮੈਨੇਜਿੰਗ ਡਾਇਰੈਕਟਰ ਹਰਮਹਿੰਦਰ ਸਿੰਘ ਪਾਹਵਾ (Managing Director Harminder Singh Pahwa) ਦਾ ਲੁਧਿਆਣਾ (Ludhiana) ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ ਜਿੰਨ੍ਹਾਂ ਦਾ ਕੱਲ੍ਹ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਉਨ੍ਹਾਂ ਦਾ ਬੇਟਾ ਰੋਹਿਤ ਪਾਹਵਾ (Rohit Pahwa) ਹੁਣ ਨੋਵਾ ਸਾਈਕਲ (Nova bicycle) ਦਾ ਸਾਰਾ ਦਾਰੋਮਦਾਰ ਸੰਭਾਲ ਰਿਹਾ ਹੈ, ਦਸ ਦਈਏ ਕਿ ਏਵਨ ਸਾਈਕਲ ਲਈ ਪਹਿਲਾਂ ਜ਼ਿਆਦਾਤਰ ਸਪੇਅਰ ਪਾਰਟ (Spare part) ਇਨ੍ਹਾਂ ਵੱਲੋਂ ਹੀ ਬਣਾਇਆ ਜਾਂਦਾ ਸੀ ਪਰ ਪਰਿਵਾਰਕ ਬਟਵਾਰੇ ਤੋਂ ਬਾਅਦ ਏਵਨ ਨੇ ਆਪਣਾ ਨਾਮ ਬਦਲ ਕੇ ਈਵਨ ਬਾਈਸਾਈਕਲ ਕੰਪੋਨੈਂਟ ਪ੍ਰਾਈਵੇਟ ਲਿਮਟਿਡ (Even Bicycle Component Pvt) ਰੱਖ ਲਿਆ।
ਜਿਸ ਤੋਂ ਬਾਅਦ ਸਾਲ 2002 ਦੇ ਵਿੱਚ ਹਰਮਹਿੰਦਰ ਸਿੰਘ ਪਾਹਵਾ (Harminder Singh Pahwa) ਨੇ ਸਾਈਕਲ ਬਣਾਉਣ ਦਾ ਫ਼ੈਸਲਾ ਲਿਆ ਤੇ ਆਪਣੇ ਚਾਰ ਦਹਾਕਿਆਂ ਦੇ ਤਜਰਬੇ ਦੇ ਨਾਲ ਉਨ੍ਹਾਂ ਨੇ ਨੋਵਾ ਸਾਇਕਲ (Nova bicycle) ਦਾ ਨਿਰਮਾਣ ਕੀਤਾ ਸੀ।