ਲੁਧਿਆਣਾ :ਪੰਜਾਬ ਵਿੱਚ ਨਗਰ ਪ੍ਰੀਸ਼ਦ ਅਤੇ ਨਗਰ ਨਿਗਮ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਵੰਬਰ ਵਿੱਚ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਉਸ ਤੋਂ ਪਹਿਲਾਂ ਵਰਡਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਲੁਧਿਆਣਾ ਦੇ ਕੁੱਲ 95 ਵਾਰਡਾਂ ਦੇ ਲਈ ਵੋਟਿੰਗ ਹੋਣੀ ਹੈ, ਜਿਨ੍ਹਾਂ ਵਿਚੋਂ 47 ਵਾਰਡ ਮਹਿਲਾਵਾਂ ਲਈ ਰਾਖਵੇਂ ਰੱਖੇ ਹਨ ਅਤੇ ਇਸ ਤੋਂ ਇਲਾਵਾ 14 ਵਾਰਡ ਐੱਸਸੀ ਸੀਟਾਂ ਲਈ ਰਾਖਵੇਂ ਹਨ। ਬਾਕੀ ਸੀਟਾਂ ਜਰਨਲ ਲਈ ਰੱਖੀਆਂ ਗਈਆਂ ਹਨ। ਇਹ ਵਾਰਡਬੰਦੀ ਚੰਡੀਗੜ ਤੋਂ ਉੱਚ ਅਧਿਕਾਰੀਆਂ ਵੱਲੋਂ ਪਾਸ ਕੀਤੀ ਗਈ ਹੈ।
7 ਦਿਨਾਂ ਵਿੱਚ ਮੰਗੇ ਸੁਝਾਅ :ਲੁਧਿਆਣਾ ਨਗਰ ਨਿਗਮ ਦੇ ਐੱਮਟੀਪੀ ਅਤੇ ਨਿਗਮ ਕਮਿਸ਼ਨਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਾਬਕਾ ਕੌਂਸਲਰ ਨੂੰ ਜਾਂ ਕਿਸੇ ਉਮੀਦਵਾਰ ਨੂੰ ਕੋਈ ਸੁਝਾਅ ਦੇਣਾ ਹੈ ਤਾਂ 7 ਦਿਨ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। 7 ਦਿਨ ਦੇ ਵਿੱਚ ਆਪਣੇ ਸੁਝਾਅ ਦੇ ਸਕਦੇ ਹਨ। ਜੇਕਰ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ 95 ਵਾਰਡ ਬਣਾਏ ਗਏ ਸਨ। ਇਸ ਵਾਰ ਵੀ 95 ਵਾਰਡਾਂ ਤੇ ਹੀ ਵੋਟਿੰਗ ਹੋਣੀ ਹੈ, ਵਾਰਡਾਂ ਦੇ ਵਿੱਚ ਕੁੱਝ ਫਿਰ ਬਾਦਲ ਜ਼ਰੂਰ ਕੀਤੇ ਗਏ ਹਨ ਜਿਸ ਦਾ ਵੇਰਵਾ ਨਕਸ਼ੇ ਦੇ ਵਿੱਚ ਬਕਾਇਦਾ ਪਾ ਦਿੱਤਾ ਗਿਆ ਹੈ।