ਲੁਧਿਆਣਾ: ਪੰਜਾਬ ਦੇ ਵਿਚ ਸਾਬਕਾ ਮੰਤਰੀਆਂ ਉੱਤੇ ਵਿਜੀਲੈਂਸ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ, ਪਹਿਲਾਂ ਸਾਧੂ ਸਿੰਘ ਧਰਮਸੋਤ ਫਿਰ ਸੰਗਤ ਗਿਲਜੀਆਂ ਅਤੇ ਹੁਣ ਭਾਰਤ ਭੂਸ਼ਣ ਆਸ਼ੂ ਤੇ ਵੀ ਵਿਜੀਲੈਂਸ ਦਾ ਸ਼ਿਕੰਜਾ ਕੱਸਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਚੰਨੀ 'ਤੇ ਵੀ ਵਿਜੀਲੈਂਸ ਦਾ ਸ਼ਿਕੰਜਾ ਕੱਸ ਸਕਦਾ ਹੈ। ਸਾਬਕਾ ਮੰਤਰੀ ਜਿੰਨ੍ਹੇ ਵੀ ਵਿਜੀਲੈਂਸ ਦੀ ਰਡਾਰ ਤੇ ਆਏ ਉਨ੍ਹਾਂ ਵਿੱਚੋਂ ਇਕੋ ਗੱਲ ਸਾਹਮਣੇ ਆਈ ਹੈ ਕੇ ਆਪਣੇ ਭਾਈ ਭਤੀਜੇ, ਨਜ਼ਦੀਕੀਆਂ ਦੇ ਨਾਂਅ ਤੇ ਭ੍ਰਿਸ਼ਟਾਚਾਰ ਫੈਲਾਇਆ ਗਿਆ। (Familyism in the Aam Aadmi Party of Punjab)
ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਸੂਬੇ ਦੀ ਸਿਆਸਤ ਵਿੱਚੋਂ ਭਾਈ ਭਤੀਜਾਵਾਦ ਖ਼ਤਮ ਕਰਨ ਦਾ ਦਾਅਵਾ ਜ਼ਰੂਰ ਕੀਤਾ ਸੀ। ਇਸ ਸੰਬੰਧੀ ਕੇਜਰੀਵਾਲ, ਭਗਵੰਤ ਮਾਨ ਬਕਾਇਦਾ ਸਟੇਜਾਂ ਤੋਂ ਬਿਆਨ ਵੀ ਦਿੰਦੇ ਰਹੇ ਪਰ ਹੁਣ ਆਪ ਦੇ ਆਪਣੇ ਵਿਧੀਏਕ ਜਦੋਂ ਕਿਸੇ ਪ੍ਰੋਗਰਾਮ ਤੇ ਜਾਂਦੇ ਨੇ ਤਾਂ ਆਪਣੇ ਕਰੀਬੀਆਂ ਭਾਈ ਭਤੀਜਿਆਂ ਨਾਲ ਘਿਰੇ ਹੁੰਦੇ ਹਨ ਆਪ ਖੁਦ ਇਸ ਲਾਈਨ ਤੇ ਚੱਲ ਪਈ ਹੈ।
Familyism in the Aam Aadmi Party
ਆਪ ਦਾ ਭਾਈ ਭਤੀਜਾਵਾਦ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣੇ ਗਏ ਹਨ, ਜਿਨਾਂ ਵਿੱਚੋਂ ਕਈ ਕਾਂਗਰਸ, ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਹੁਣ ਇੰਨ੍ਹਾਂ 92 ਵਿਧਾਇਕਾਂ ਦੇ ਸਕੇ ਸਬੰਧੀ ਵੀ ਉਨ੍ਹਾਂ ਨਾਲ ਰਹਿੰਦੇ ਹਨ ਉਨ੍ਹਾਂ ਨਾਲ ਪ੍ਰੋਗਰਾਮਾਂ ਵਿੱਚ ਜਾਂਦੇ ਹਨ। ਇੱਥੋਂ ਤੱਕ ਕੇ ਕਈਆਂ ਦੇ ਬੇਟੇ ਭਤੀਜੇ ਜਾ ਕੇ ਪ੍ਰੋਗਰਾਮਾਂ 'ਚ ਚੀਫ ਗੈਸਟ ਵੱਜੋਂ ਸ਼ਰੀਕ ਹੁੰਦੇ ਹਨ। ਲੁਧਿਆਣਾ ਸਾਹਨੇਵਾਲ ਤੋਂ ਵਿਧੀਏਕ ਹਰਦੀਪ ਮੁੰਡਿਆਂ ਦੇ ਰਿਸ਼ਤੇਦਾਰ ਉਨ੍ਹਾਂ ਦੇ ਪੀ. ਏ ਦੀ ਡਿਊਟੀ ਨਿਭਾਉਂਦੇ ਹਨ। ਉੱਥੇ ਹੀ ਗੁਰਪ੍ਰੀਤ ਗੋਗੀ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਦੇ ਰਿਸ਼ਤੇਦਾਰ ਵੀ ਉਨ੍ਹਾਂ ਦੇ ਪੀ. ਏ ਦੀ ਤਰਾਂ ਭੂਮਿਕਾ ਨਿਭਾ ਰਹੇ ਹਨ। ਅਜਿਹੇ ਵਿੱਚ ਉਹ ਆਪ ਵੀ ਇਸ ਭਾਈ ਭਤੀਜਾਵਾਦ ਤੋਂ ਸੱਖਣੇ ਨਹੀਂ ਰਹਿ ਸਕੇ। (Aam Aadmi Party surrounded by allegations of nepotism in Punjab) Familyism in the Aam Aadmi Party.
ਕਾਂਗਰਸ ਦੇ ਮੰਤਰੀਆਂ 'ਤੇ ਸ਼ਿਕੰਜਾ: ਪੰਜਾਬ ਵਿੱਚ ਜਦੋਂ 2017 ਵਿੱਚ ਕਾਂਗਰਸ ਦੀ ਸਰਕਾਰ ਬਣੀ ਉਦੋਂ ਸਭ ਤੋਂ ਪਹਿਲਾਂ ਰਾਣਾ ਗੁਰਜੀਤ ਦਾ ਨਾਂਅ ਸੁਰਖੀਆਂ ਵਿੱਚ ਆਇਆ। ਜਦੋਂ ਖੱਡਾਂ ਦੀ ਵੰਡ ਵਿੱਚ ਉਨ੍ਹਾਂ ਦੇ ਰਸੋਈਏ ਦਾ ਨਾਂ ਆਇਆ, ਸੰਗਤ ਸਿੰਘ ਗਿਲਜੀਆਂ ਵੀ ਆਪਣੇ ਭਤੀਜੇ ਦਾ ਨਾਂਅ ਸਾਹਮਣੇ ਆਉਣ 'ਤੇ ਉਹ ਵਿਜੀਲੈਂਸ ਦੇ ਸ਼ਿਕੰਜੇ ਤੇ ਆਏ ਕਾਂਗਰਸ ਵੇਲੇ ਮੁੱਖ ਮੰਤਰੀ ਰਹਿ ਚੁੱਕੇ ਚਰਨਜੀਤ ਚੰਨੀ ਦੇ ਭਤੀਜੇ ਹਨੀ ਤੋਂ ਵੀ ਕੇਸ ਹੋਇਆ ਸੀ। ਇਥੋਂ ਤੱਕ ਕਿ ਭਾਰਤ ਭੂਸ਼ਣ ਆਸ਼ੂ ਦੇ ਵੀ ਕਥਿਤ ਪੀ. ਏ ਮੀਨੂ ਮੱਲੋਹਤਰਾ ਦਾ ਨਾਂਅ ਸਾਹਮਣੇ ਆਇਆ ਹੈ। ਇਥੋਂ ਤੱਕ ਕੇ ਹੁਣ ਮਨਪ੍ਰੀਤ ਬਾਦਲ ਦਾ ਨਾਂਅ ਵੀ ਹੁਣ ਸਾਹਮਣੇ ਆਇਆ ਹੈ ਕੇ ਉਨ੍ਹਾਂ ਆਪਣੇ ਗੰਨਮੈਨ ਤੇ ਡਰਾਈਵਰ ਦੇ ਨਾਂਅ ਤੇ ਟੈਂਡਰ ਲਏ ਹਨ। ਮੰਤਰੀਆਂ ਦੇ ਕਰੀਬੀਆਂ ਦਾ ਭ੍ਰਿਸ਼ਟਾਚਾਰ ਵਿੱਚ ਅਕਸਰ ਨਾਂ ਸਾਹਮਣੇ ਆਉਂਦਾ ਰਿਹਾ ਹੈ ਭਾਵੇਂ ਉਹ ਕਿਸੇ ਵੀ ਸਰਕਾਰ ਦਾ ਕਾਰਜਕਾਲ ਕਿਉਂ ਨਾ ਹੋਵੇ।
ਵਿਰੋਧੀਆਂ ਨੇ ਚੁੱਕੇ ਸਵਾਲ:ਭਾਈ ਭਤੀਜਾਵਾਦ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਤੇ ਆਪ ਤੇ ਸਵਾਲ ਚੁੱਕੇ ਹਨ। ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਆਪ ਨੇ ਜੋ ਕਿਹਾ ਉਸ ਦੇ ਉਲਟ ਕੰਮ ਕੀਤਾ। ਉਨ੍ਹਾਂ ਕਿਹਾ ਕਿ ਜੋ ਲੋਕ ਭ੍ਰਿਸ਼ਟਾਚਾਰ ਫਲਾਉਂਦੇ ਹਨ ਆਪਣੇ ਵੱਲੋਂ ਬੇਨਾਮੀ ਟ੍ਰਾਂਸਜੈਕਸ਼ਨ ਕਰਕੇ ਇਹ ਸਭ ਕਰਦੇ ਹਨ ਪਰ ਕਾਨੂੰਨ ਦੇ ਸ਼ਿਕੰਜੇ ਤੋਂ ਕੋਈ ਨਹੀਂ ਬਚ ਸਕਦਾ। ਉਨ੍ਹਾਂ ਕਿਹਾ ਕੇ ਕੋਈ ਵੀ ਬਖਸਿਆ ਨਹੀ ਜਾਵੇਗਾ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਧ੍ਰੋਹ ਕੀਤਾ। ਉਥੇ ਹੀ ਕਾਂਗਰਸ ਦੇ ਸੀਨੀਅਰ ਲੀਡਰ ਹਰੀਸ਼ ਚੋਧਰੀ ਨੇ ਵੀ ਭਾਈ ਭਤੀਜਾਵਾਦ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਆਪ ਦੀ ਕਥਨੀ ਕਰਨੀ 'ਚ ਫਰਕ ਹੈ। ਅੱਜ ਨਾ ਤਾਂ ਕੇਜਰੀਵਾਲ ਆਮ ਨੇ ਅਤੇ ਨਾ ਹੀ ਉਨ੍ਹਾਂ ਦੇ ਲੀਡਰ। ਸਭ ਵੀ. ਆਈ. ਪੀ ਟ੍ਰੀਟਮੈਂਟ ਲੈ ਰਹੇ ਹਨ ਪਰ ਪੰਜਾਬ ਦੀ ਲੀਡਰਸ਼ਿਪ ਇਸ ਨਾਲ ਇਤਫਾਕ ਨਹੀਂ ਰੱਖਦੀ ਉਨ੍ਹਾਂ ਦਾ ਕਹਿਣਾ ਹੈ ਇਸ ਵਿਚ ਕੋਈ ਗਲਤ ਨਹੀਂ ਹੈ।
'ਆਪ' ਦਾ ਗੋਲਮੋਲ ਜਵਾਬ: ਇਸ ਸਬੰਧੀ ਜਦੋਂ ਲੁਧਿਆਣਾ ਆਪ ਦੇ ਮੌਜੂਦਾ ਵਿਧਾਇਕ ਕੇਂਦਰੀ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਭਾਈ ਭਤੀਜਾਵਾਦ ਨਹੀਂ ਫੈਲਾ ਰਹੇ, ਉਨ੍ਹਾਂ ਕਿਹਾ ਕਿ ਜੇਕਰ ਕੋਈ ਐਮ. ਐਲ. ਏ ਦਾ ਭਾਈ ਭਤੀਜਾ ਜਾਂ ਬੇਟਾ ਰਿਬਨ ਕੱਟ ਵੀ ਰਿਹਾ ਹੈ ਤਾਂ ਉਹ ਲਾਟਰੀਆਂ ਤੇ ਸੱਟੇ ਦੇ ਅੱਡੇ ਦੇ ਰਿਬਨ ਨਹੀਂ ਕੱਟ ਰਹੇ। ਸਗੋਂ ਕੰਮਾਂ ਤੇ ਵਿਕਾਸ ਪ੍ਰੋਜੈਕਟਾਂ ਦੇ ਰਿਬਨ ਕਟ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਭਾਈ ਭਤੀਜਿਆਂ ਨੂੰ ਪ੍ਰਮੋਟ ਨਹੀਂ ਕਰ ਰਹੇ ਜੋ ਕਾਬਿਲ ਹੋਵੇਗਾ ਉਹ ਹੀ ਅੱਗੇ ਜਾਵੇਗਾ, ਅਸੀਂ ਉਸ ਵਿੱਚ ਭਾਈ ਭਤੀਜਵਾਦ ਨਹੀਂ ਚੱਲਣ ਦੇਵਾਂਗੇ।
ਇਹ ਵੀ ਪੜ੍ਹੋ:ਕੈਬਨਿਟ ਵਲੋਂ ਖੇਤੀਬਾੜੀ ਵਿਭਾਗ ਅਤੇ ਸਿਵਲ ਜੱਜਾਂ ਦੀਆਂ ਅਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ