ਪੰਜਾਬ

punjab

ਉੱਤਰ ਭਾਰਤ 'ਚ ਟੁੱਟੇ ਗਰਮੀ ਦੇ ਸਾਰੇ ਰਿਕਾਰਡ, ਤਾਪਮਾਨ 40 ਤੋਂ ਪਾਰ

By

Published : Apr 5, 2022, 2:25 PM IST

ਉੱਤਰ ਭਾਰਤ ਵਿੱਚ ਟੁੱਟੇ ਗਰਮੀ ਦੇ ਰਿਕਾਰਡ, ਅਪ੍ਰੈਲ ਮਹੀਨੇ 'ਚ ਪਾਰਾ ਪੁੱਜਿਆ 40 ਡਿਗਰੀ ਤੋਂ ਪਾਰ, ਲੋਕ ਗਰਮੀ ਤੋਂ ਬਚਣ ਲਈ ਕਰ ਰਹੇ ਬਚਾਅ, 52 ਸਾਲ ਦਾ ਰਿਕਾਰਡ ਟੁੱਟਿਆ।

ਉੱਤਰ ਭਾਰਤ 'ਚ ਟੁੱਟੇ ਗਰਮੀ ਦੇ ਰਿਕਾਰਡ
ਉੱਤਰ ਭਾਰਤ 'ਚ ਟੁੱਟੇ ਗਰਮੀ ਦੇ ਰਿਕਾਰਡ

ਲੁਧਿਆਣਾ:ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਗਰਮੀ ਨੇ ਪਿਛਲੇ 52 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ, ਜੇਕਰ ਗੱਲ ਅਪ੍ਰੈਲ ਮਹੀਨੇ ਦੀ ਕੀਤੀ ਜਾਵੇ ਤਾਂ 2-3 ਅਪ੍ਰੈਲ ਦੇ ਦੌਰਾਨ ਪੰਜਾਬ ਵਿੱਚ ਤਾਪਮਾਨ 38 ਡਿਗਰੀ ਤੱਕ ਪਹੁੰਚ ਚੁੱਕਾ ਹੈ ਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਇਹ 40 ਡਿਗਰੀ ਤੋਂ ਵੀ ਪਾਰ ਚਲਾ ਗਿਆ ਹੈ।

ਜਿਸ ਕਰਕੇ ਬੀਤੇ ਕਈ ਸਾਲਾਂ ਦਾ ਰਿਕਾਰਡ ਟੁੱਟ ਚੁੱਕਾ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਉੱਤਰ ਭਾਰਤ ਵਿੱਚ ਇਨ੍ਹਾਂ ਦਿਨਾਂ ਅੰਦਰ ਜੋ ਗਰਮੀ ਪੈ ਰਹੀ ਹੈ ਇੰਨੀ ਗਰਮੀ ਪਹਿਲਾਂ ਕਦੀ ਵੀ ਨਹੀਂ ਪਈ।

52 ਸਾਲ ਦਾ ਟੁੱਟਿਆ ਰਿਕਾਰਡ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਵਿਗਿਆਨੀ ਡਾ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਮਾਰਚ ਮਹੀਨੇ ਵਿੱਚ ਟੈਂਪਰੇਚਰ ਆਮ ਤੌਰ ਤੇ 27 ਡਿਗਰੀ ਤੱਕ ਐਵਰੇਜ ਰਹਿੰਦਾ ਹੈ ਅਤੇ ਘੱਟੋ ਘੱਟ ਟੈਂਪਰੇਚਰ 16 ਡਿਗਰੀ ਦੇ ਕਰੀਬ ਰਹਿੰਦਾ ਹੈ ਪਰ ਇਸ ਵਾਰ ਮਾਰਚ ਦੇ ਵਿੱਚ ਐਵਰੇਜ ਵੱਧ ਤੋਂ ਵੱਧ ਪਾਰਾ 31 ਡਿਗਰੀ ਰਿਹਾ ਹੈ ਜਦੋਂਕਿ ਘੱਟੋ ਘੱਟ ਟੈਂਪਰੇਚਰ 21 ਡਿਗਰੀ ਦੇ ਕਰੀਬ ਰਿਹਾ ਹੈ ਜਦੋਂਕਿ ਐਵਰੇਜ ਨਾਲੋਂ 4 ਤੋਂ ਲੈ ਕੇ 5 ਡਿਗਰੀ ਤੱਕ ਵੱਧ ਹੈ, ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਇਸ ਵਾਰ ਗਰਮੀ ਵੱਧ ਪੈ ਰਹੀ ਹੈ ਅਪਰੈਲ ਮਹੀਨੇ ਵਿੱਚ ਵੀ ਟੈਂਪਰੇਚਰ 38 ਡਿਗਰੀ ਤਕ ਪਹੁੰਚ ਚੁੱਕਾ ਹੈ ਪਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਇਹ 40 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ ਜਿਸ ਕਰਕੇ ਗਰਮੀ ਵਧ ਰਹੀ ਹੈ ਅਤੇ ਕਈ ਸਾਲਾਂ ਤੋਂ ਗਰਮੀ ਨੇ ਰਿਕਾਰਡ ਤੋੜ ਦਿੱਤਾ ਹੈ।

ਨਹੀਂ ਪਈ ਬਾਰਿਸ਼:ਉੱਤਰ ਭਾਰਤ ਵਿਚ ਇਸ ਵਾਰ ਵੈਸਟਰਨ ਡਿਸਟਰਬੈਂਸ ਨਾ ਹੋਣ ਕਰਕੇ ਬੀਤੇ ਲਗਭਗ ਡੇਢ ਮਹੀਨੇ ਤੋਂ ਕੋਈ ਬਾਰਿਸ਼ ਨਹੀਂ ਹੋਈ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਆਮ ਤੌਰ ਤੇ 27-28 ਐੱਮ ਐੱਮ ਬਾਰਿਸ਼ ਮਾਰਚ ਮਹੀਨੇ ਦੇ ਵਿਚ ਆਮ ਦੇਖਣ ਨੂੰ ਮਿਲਦੀ ਸੀ ਤੇ 4 ਤੋਂ 5 ਵੈਸਟਨ ਡਿਸਟਰਬੈਂਸ ਆ ਜਾਂਦੀਆਂ ਸਨ। ਪਰ ਇਸ ਸਾਲ ਕੋਈ ਵੀ ਵੈਸਟਰਨ ਡਿਸਟਰਬੈਂਸ ਨਾ ਹੋਣ ਕਰਕੇ ਵਾਰਿਸ ਸ਼ਾਹ ਹੀ ਨਹੀਂ ਹੋਈਆਂ, ਜਿਸ ਕਰਕੇ ਟੈਂਪਰੇਚਰ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮਈ ਜੂਨ ਵਾਲੀਆਂ ਅਗਾਮੀ ਮਾਰਚ ਅਪਰੈਲ ਵਿੱਚ ਹੀ ਸ਼ੁਰੂ ਹੋ ਚੁੱਕੀ ਹੈ ਤੇ ਆਉਂਦੇ ਦਿਨਾਂ ਵਿੱਚ ਗਰਮੀ ਹੋਰ ਵੱਧ ਸਕਦੀ ਹੈ।

ਉੱਤਰ ਭਾਰਤ 'ਚ ਟੁੱਟੇ ਗਰਮੀ ਦੇ ਰਿਕਾਰਡ

ਫਸਲਾਂ ਲਈ ਨੁਕਸਾਨਦੇਹ:ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਇੱਕ ਕਦਮ ਵੱਧ ਰਹੀ ਗਰਮੀ ਫ਼ਸਲ ਲਈ ਵੀ ਕਾਫੀ ਨੁਕਸਾਨਦੇਹ ਹੈ। ਉਨ੍ਹਾਂ ਦੱਸਿਆ ਕਿ ਇਸ ਵਕਤ ਕਣਕ ਦੀ ਵਾਢੀ ਦਾ ਸਮਾਂ ਹੈ ਤੇ ਗਰਮੀ ਵੱਧ ਪੈਣ ਕਰਕੇ ਕਣਕ ਦਾ ਝਾੜ 'ਤੇ ਇਸਦਾ ਅਸਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਪੱਕ ਚੁੱਕੀਆਂ ਹਨ, ਉਨ੍ਹਾਂ ਨੂੰ ਤੁਰੰਤ ਕਣਕ ਵੱਢ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਸਲਾਂ ਹੀ ਨਹੀਂ ਸਗੋਂ ਪਸ਼ੂ ਪੰਛੀਆਂ ਜਾਨਵਰਾਂ ਤੇ ਮਨੁੱਖੀ ਸਿਹਤ ਲਈ ਵੀ ਵੱਧ ਰਹੀ ਗਰਮੀ ਕਾਫ਼ੀ ਖ਼ਤਰਨਾਕ ਹੁੰਦੀ ਹੈ, ਇਸ ਤੋਂ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਸਾਵਧਾਨ ਰਹਿਣ ਦੀ ਲੋੜ ਹੈ।

ਵਾਤਾਵਰਣ 'ਚ ਵੱਡੀ ਤਬਦੀਲੀ:ਪੰਜਾਬ ਦੇ ਵਿੱਚ ਵਾਤਾਵਰਣ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਮੌਸਮ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਕਿਹਾ ਕਿ ਇਹ ਮੌਸਮ ਦੇ ਵਿੱਚ ਵੱਡੇ ਬਦਲਾਅ ਕਲਾਈਮੇਟ ਚੇਂਜ ਦਾ ਹੀ ਨਤੀਜਾ ਹੈ, ਜਿਸ ਕਰਕੇ ਅਚਾਨਕ ਗਰਮੀ ਵੱਧ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕਣਕ ਦੀ ਨਾੜ ਨੂੰ ਅੱਗ ਵੀ ਲਗਾਈ ਜਾਂਦੀ ਹੈ, ਜਿਸ ਕਰਕੇ ਪ੍ਰਦੂਸ਼ਣ ਵੱਧਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਪਹਿਲਾਂ ਹੀ ਆਪਣੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹੀ ਕਾਰਨ ਹੈ ਕਿ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ।

ਲੋਕ ਗਰਮੀ ਤੋਂ ਬਚਣ ਲਈ ਕਰ ਰਹੇ ਉਪਾਅ:ਉਧਰ ਲੋਕ ਗਰਮੀ ਤੋਂ ਬਚਣ ਲਈ ਵੀ ਲਗਾਤਾਰ ਉਪਾਅ ਕਰ ਰਹੇ ਨੇ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹਨ। ਲੁਧਿਆਣਾ ਵਿੱਚ ਗੰਨੇ ਦਾ ਰਸ ਵੇਚਣ ਵਾਲੀ ਦੁਕਾਨ 'ਤੇ ਲੋਕਾਂ ਦੀ ਵੱਡੀ ਭੀੜ ਵਿਖਾਈ ਦੇ ਰਹੀ ਹੈ ਅਤੇ ਆਮ ਲੋਕਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵਕਤ ਜੋ ਗਰਮੀ ਪੈ ਰਹੀ ਹੈ। ਅਜਿਹੀ ਗਰਮੀ ਉਹਨਾਂ ਨੇ ਪਹਿਲਾਂ ਕਦੀ ਵੀ ਅਪ੍ਰੈਲ ਮਹੀਨੇ ਵਿਚ ਨਹੀਂ ਦੇਖੀ।

ਉਨ੍ਹਾਂ ਨੇ ਕਿਹਾ ਹਾਲਾਤ ਮਈ ਜੂਨ ਵਾਲੇ ਬਣ ਚੁੱਕੇ ਹਨ ਤੇ ਜੇਕਰ ਇਹੀ ਹਾਲਾਤ ਰਹੇ ਤਾਂ ਆਉਂਦੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ ਤੇ ਲੋਕਾਂ ਦਾ ਜਿਊਣਾ ਮੁਹਾਲ ਹੋ ਜਾਵੇਗਾ। ਉੱਧਰ ਗੰਨੇ ਦਾ ਰਸ ਵੇਚਣ ਵਾਲੇ ਦੁਕਾਨ ਦੇ ਮਲਿਕ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦਾ ਕੰਮ ਸਹੀ ਚੱਲ ਰਿਹਾ ਹੈ, ਕਿਉਂਕਿ ਗਰਮੀ ਵੱਧ ਪੈ ਰਹੀ ਹੈ ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਣ ਲਈ ਲੋਕਾਂ ਨੂੰ ਜੋ ਕੁਦਰਤੀ ਸੋਮੇ ਨੇ ਉਨ੍ਹਾਂ ਦੀ ਹੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜੋ:SYL ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਤੋਂ ਵੱਡੀ ਖ਼ਬਰ

ABOUT THE AUTHOR

...view details