ਲੁਧਿਆਣਾ: ਸਰੀਰਕ ਸ਼ੋਸ਼ਣ ਮਾਮਲੇ 'ਚ ਸਿਮਰਜੀਤ ਬੈਂਸ(Simerjit Bains) ਦੇ ਵਿਰੁੱਧ ਗੈਰ ਜ਼ਮਾਨਤੀ ਵਰੰਟ ਜਾਰੀ ਹੋ ਗਏ ਹਨ। ਪੀੜਤ ਪੱਖ ਦੇ ਵਕੀਲ ਹਰੀਸ਼ ਰਾਏ ਢਾਂਡਾ ਨੇ ਪ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 1 ਦਸੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਪੀੜਿਤ ਪੱਖ ਨੇ ਮੰਗ ਕੀਤੀ ਸੀ ਕਿ ਸੁਣਵਾਈ 'ਤੇ ਬੈਂਸ ਨੂੰ ਅਦਾਲਤ 'ਚ ਪੇਸ਼ ਹੋਣ ਦੀ ਹਿਦਾਇਤ ਕੀਤੀ ਜਾਵੇ। ਪੁਲਿਸ ਨੇ ਬੀਤੇ ਦਿਨੀਂ ਅਦਾਲਤ 'ਚ ਚਲਾਨ ਪੇਸ਼ ਕੀਤਾ ਸੀ। ਅੱਜ (ਵੀਰਵਾਰ) ਮਾਮਲੇ ਦੀ ਲੁਧਿਆਣਾ ਅਦਾਲਤ 'ਚ ਸੁਣਵਾਈ ਦੌਰਾਨ ਸਿਮਰਜੀਤ ਬੈਂਸ ਪੇਸ਼ ਨਹੀਂ ਹੋਏ।
ਜਾਣਕਾਰੀ ਅਨੁਸਾਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਿਮਰਜੀਤ ਸਿੰਘ ਬੈਂਸ(Lok Insaf Party chief and Simarjit Singh Bains) 'ਤੇ ਇੱਕ ਮਹਿਲਾ ਨੇ ਕਥਿਤ ਤੌਰ 'ਤੇ ਜਬਰ-ਜਨਾਹ ਕਰਨ ਦੇ ਇਲਜ਼ਾਮ ਲਗਾਏ ਹਨ। ਮਹਿਲਾ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਨੇ ਉਸ ਨਾਲ ਜਬਰ-ਜਨਾਹ ਕੀਤਾ ਹੈ।
ਮਹਿਲਾ ਦੀ ਸ਼ਿਕਾਇਤ ਅਨੁਸਾਰ ਕਿਸੇ ਪੈਸੇ ਦੇ ਲੈਣ ਦੇਣ ਲਈ ਦੇ ਮਾਮਲੇ ਵਿੱਚ ਉਹ ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਸੀ। ਇਸ ਦੌਰਾਨ ਹੀ ਬੈਂਸ ਨੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ। ਮਹਿਲਾ ਨੇ ਇਸ ਮਾਮਲੇ ਵਿੱਚ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਜਾਣਕਾਰੀ ਅਨੁਸਾਰ ਮਹਿਲਾ ਦੇ ਕਥਿਤ ਸਰੀਰਕ ਸ਼ੋਸ਼ਣ ਮਾਮਲੇ ਵਿਚ ਲੁਧਿਆਣਾ ਦੇ ਆਤਮਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੇ ਖਿਲਾਫ਼ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ ਗੈਰਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। (Non-bailable warrants issued against Simerjit Bains in physical abuse case)
ਉਧਰ ਦੂਜੇ ਪਾਸੇ ਪੀੜਤ ਪੱਖ ਦੇ ਵਕੀਲ ਹਰੀਸ਼ ਰਾਏ ਢਾਂਡਾ(Lawyer Harish Rai Dhanda) ਨੇ ਕਿਹਾ ਕਿ ਬੀਤੇ ਦਿਨੀਂ ਹੀ ਬੈਂਸ ਖ਼ਿਲਾਫ਼ ਅਦਾਲਤ ਵਿੱਚ ਪੁਲਿਸ ਨੇ ਚਲਾਨ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਸਿਮਰਜੀਤ ਬੈਂਸ ਜਿੰਨਾ ਮਰਜ਼ੀ ਭੱਜ ਲੈਣ ਬਚ ਨਹੀਂ ਸਕਦੇ। ਹਰੀਸ਼ ਰਾਏ ਢਾਂਡਾ ਆਤਮ ਨਗਰ ਹਲਕੇ ਤੋਂ ਬੈਂਸ ਦੇ ਵਿਰੁੱਧ ਅਕਾਲੀ ਦਲ ਦੇ ਉਮੀਦਵਾਰ ਵੀ ਹਨ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਇੱਕ ਦਸੰਬਰ ਨੂੰ ਹੈ ਅਤੇ ਪੁਲਿਸ ਨੂੰ ਬੈਂਸ ਨੂੰ ਗ੍ਰਿਫ਼ਤਾਰ ਕਰਨਾ ਹੀ ਹੋਵੇਗਾ। ਉਨ੍ਹਾਂ ਕਿਹਾ ਹਾਲਾਂਕਿ ਪੁਲਿਸ ਨੂੰ ਉੱਪਰੋਂ ਆਰਡਰ ਹੋਏ ਹਨ। ਬੈਂਸ ਨੂੰ ਗ੍ਰਿਫ਼ਤਾਰ ਨਾ ਕਰੇ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਅਦਾਲਤ ਦੀ ਕਾਰਵਾਈ 'ਤੇ ਪੂਰਾ ਭਰੋਸਾ ਹੈ ਅਤੇ ਕਾਨੂੰਨ ਪੀੜਤਾਂ ਨੂੰ ਜਰੂਰ ਇਨਸਾਫ਼ ਦੇਵੇਗਾ।
ਇਹ ਵੀ ਪੜ੍ਹੋ:'ਹਰਸਿਮਰਤ ਬਾਦਲ ਨਹੀਂ ਲੜਨਗੇ ਵਿਧਾਨ ਸਭਾ ਚੋਣ'