ਪੰਜਾਬ

punjab

ETV Bharat / state

VIDEO: ਬਦਹਾਲੀ ਦੇ ਹੰਝੂ ਵਹਾ ਰਿਹੈ ਸ਼ਹੀਦ ਸੁਖਦੇਵ ਦਾ ਵਿਰਾਸਤੀ ਘਰ

ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਭਗਤ ਸਿੰਘ, ਸੁਖਦੇਵ ਥਾਪਰ ਅਤੇ ਰਾਜਗੁਰੂ ਨੇ ਸ਼ਹੀਦੀ ਦਾ ਜਾਮ ਪੀਤਾ। ਭਗਤ ਸਿੰਘ ਦੀ ਸ਼ਹਾਦਤ ਬਾਰੇ ਹਰ ਕੋਈ ਜਾਣੂ ਹੈ। ਪਰ ਸੁਖਦੇਵ ਥਾਪਰ ਦੇ ਘਰ ਦੀ ਹਾਲਤ ਤਰਸਯੋਗ ਹੈ।

ਕੋਈ ਨਹੀਂ ਲੈ ਰਿਹਾ ਇਸ ਇਤਹਾਸਿਕ ਸਥਾਨ ਦੀ ਸਾਰ

By

Published : Mar 25, 2019, 8:17 AM IST

ਲੁਧਿਆਣਾ : 23 ਮਾਰਚ 1931 ਉਹ ਦਿਨ ਜਿਸ ਦਿਨ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੇ ਸ਼ਹਾਦਤ ਦਾ ਜਾਮ ਪੀ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਆਪਣੀ ਜਾਣ ਵਾਰ ਦਿੱਤੀ ਸੀ। ਉਨ੍ਹਾਂ ਨੇ ਹੱਸਦਿਆਂ ਹੱਸਦਿਆਂ ਫਾਂਸੀ ਨੂੰ ਗੱਲ ਨਾਲ ਲਾਇਆ ਸੀ।

ਵੀਡੀਓ।

ਭਗਤ ਸਿੰਘ ਦੀ ਸ਼ਹਾਦਤ ਬਾਰੇ ਸਭ ਜਾਣਦੇ ਹਨ। ਪਰ ਉਨ੍ਹਾਂ ਨਾਲ ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਸ਼ਹਾਦਤ ਬਾਰੇ ਹਰ ਕੋਈ ਨਹੀਂ ਜਾਣਦਾ। ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਸੁਖਦੇਵ ਥਾਪਰ ਦਾ ਬਚਪਨ ਲੁਧਿਆਣਾ 'ਚ ਬੀਤਿਆ ਸੀ। ਉਨ੍ਹਾਂ ਦਾ ਜਨਮ 1907 ਵਿੱਚ ਲੁਧਿਆਣਾ ਦੇ ਨੋਘਰਾ ਪਿੰਡ ਵਿੱਚ ਹੋਇਆ ਸੀ। ਉਹ ਆਪਣੀ ਮਾਤਾ ਰੱਲੀ ਦੇਵੀ ਅਤੇ ਪਿਤਾ ਰਾਮ ਲਾਲ ਨਾਲ ਲੁਧਿਆਣਾ ਰਹੇ ਅਤੇ ਫ਼ੇਰ ਲਾਹੌਰ ਚਲੇ ਗਏ।

ਜ਼ਿਕਰਯੋਗ ਹੈ ਕਿ ਸੁਖਦੇਵ ਥਾਪਰ ਦੇ ਘਰ ਦੀ ਹਾਲਤ ਤਰਸਯੋਗ ਹੈ। ਇਸ ਇਤਿਹਾਸਿਕ ਥਾਂ ਦੀ ਕੋਈਸਾਰ ਵੀ ਨਹੀਂ ਲੈ ਰਿਹਾ। ਸੁਖਦੇਵ ਥਾਪਰ ਦੇ ਵੰਸ਼ਜਅਸ਼ੋਕ ਥਾਪਰ ਨਾਲ ਈਟੀਵੀ ਭਾਰਤ ਨੇਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਉਨ੍ਹਾਂ ਸਰਕਾਰ ਤੋਂ ਸੁਖਦੇਵ ਨੂੰ ਵੀ ਭਗਤ ਸਿੰਘ ਵਾਂਗ ਦਰਜਾ ਦੇਣ ਤੇ ਸੁਖਦੇਵ ਨਾਲ ਜੁੜੇ ਇਤਿਹਾਸਕ ਸਥਾਨਾਂ ਦੇ ਵਿਕਾਸ ਦੀ ਮੰਗ ਕੀਤੀ ਹੈ।

ABOUT THE AUTHOR

...view details