ਲੁਧਿਆਣਾ: ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਜੁਰਮ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰ (Ludhiana Police Commissioner) ਵੱਲੋਂ ਬੀਤੇ ਦਿਨੀਂ ਆਰਡਰ ਜਾਰੀ ਕੀਤੇ ਗਏ ਸਨ ਕਿ ਰਾਤ 11 ਵਜੇ ਤੋਂ ਬਾਅਦ ਲੁਧਿਆਣਾ ਦੇ ਵਿੱਚ ਕੋਈ ਵੀ ਰੈਸਟੋਰੈਂਟ, ਢਾਬਾ ਜਾਂ ਫਿਰ ਆਈਸਕ੍ਰੀਮ ਪਾਰਲਰ ਨਹੀਂ ਖੁੱਲ੍ਹਣਗੇ, ਇਸ ਤੋਂ ਇਲਾਵਾ ਨਾ ਹੀ ਕਿਸੇ ਨੂੰ ਖਾਣਾ 11 ਵਜੇ ਤੋਂ ਬਾਅਦ ਪਰੋਸਿਆ ਜਾਵੇਗਾ, ਇੰਨਾ ਹੀ ਨਹੀਂ 10.30 ਵਜੇ ਤੋਂ ਬਾਅਦ ਰੈਸਟੋਰੈਂਟ ਕਿਸੇ ਕਿਸਮ ਦਾ ਕੋਈ ਆਰਡਰ ਵੀ ਨਹੀਂ ਲੈਣਗੇ।
ਉਨ੍ਹਾਂ ਕਿਹਾ ਕਿ ਖਦਸ਼ਾ ਸੀ ਕਿ ਰਾਤ ਨੂੰ ਅਹਾਤੇ, ਢਾਬੇ ਅਤੇ ਰੈਸਟੋਰੈਂਟ (Premises, terraces and restaurants) ਆਦਿ ਖੁੱਲ੍ਹਣ ਕਰਕੇ ਜੁਰਮ ਵੱਧਦਾ ਹੈ, ਪਰ ਪੁਲਿਸ ਕਮਿਸ਼ਨਰ (Police Commissioner) ਦੇ ਇਸ ਫ਼ੈਸਲੇ ਦਾ ਰੈਸਟੋਰੈਂਟ ਮਾਲਕਾਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਤਰਕ ਸੀ ਕਿ ਉਹ ਬੀਤੇ ਲੰਮੇ ਸਮੇਂ ਤੋਂ ਕੋਰੋਨਾ (Corona) ਮਹਾਂਮਾਰੀ ਨਾਲ ਜੂਝਦੇ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਕਾਰੋਬਾਰ ਕੁਝ ਚੱਲਣ ਲੱਗੇ ਹਨ ਤਾਂ ਪੁਲਿਸ (Police) ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਉਨ੍ਹਾਂ ਦੇ ਕਾਰੋਬਾਰ ਦਾ ਵੱਡਾ ਨੁਕਸਾਨ ਹੋਵੇਗਾ।
ਇਸੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ (Aam Aadmi Party) ਇਹ ਲੁਧਿਆਣਾ ਦੇ ਵਿਧਾਇਕਾਂ (MLAs of Ludhiana) ਦੇ ਨਾਲ ਬੀਤੇ ਦਿਨੀਂ ਹੋਟਲ ਕਾਰੋਬਾਰੀਆਂ ਵੱਲੋਂ ਇੱਕ ਮੁਲਾਕਾਤ ਵੀ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੂੰ 12 ਵਜੇ ਤੱਕ ਦਾ ਸਮਾਂ ਦੀ ਖੁੱਲ੍ਹ ਦਿੱਤੀ ਗਈ, ਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ (Aam Aadmi Party MLAs) ਦੇ ਸਾਰੇ ਦਾਅਵਿਆਂ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦਰਕਿਨਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕੋਈ ਵੀ ਆਰਡਰ ਪੁਲੀਸ ਵੱਲੋਂ ਜਾਰੀ ਨਹੀਂ ਕੀਤੇ ਗਏ।
ਪੁਲਿਸ ਦੀ ਸਖ਼ਤੀ:ਲੁਧਿਆਣਾ ਵਿੱਚ ਬੀਤੇ ਦਿਨਾਂ ਅੰਦਰ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ (Police Commissioner) ਨੇ ਇਹ ਫ਼ੈਸਲਾ ਲਿਆ ਸੀ ਕਿ ਲੁਧਿਆਣਾ ਵਿੱਚ ਦੇਰ ਰਾਤ ਤਕ ਖੁੱਲ੍ਹਣ ਵਾਲੇ ਦੁਕਾਨਾਂ ਹੋਟਲ ਰੈਸਟੋਰੈਂਟ ਢਾਬੇ ਸ਼ਰਾਬ ਦੇ ਠੇਕੇ ਕਲੱਬ ਆਈਸਕ੍ਰੀਮ ਪਾਰਲਰ ਆਦਿ ਖੁੱਲ੍ਹੇ ਰਹਿੰਦੇ ਹਨ। ਜਿਸ ਕਰਕੇ ਅਪਰਾਧੀਆਂ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਮੌਕਾ ਮਿਲ ਜਾਂਦਾ ਹੈ ਜਿਸ ਕਰਕੇ ਪੁਲਿਸ ਕਮਿਸ਼ਨਰ ਵੱਲੋਂ ਇਨ੍ਹਾਂ ਨੂੰ ਦੇਰ ਰਾਤ ਤੱਕ ਖੁੱਲ੍ਹੇ ਰਹਿਣ ਤੇ ਪਾਬੰਦੀ ਲਗਾਈ ਗਈ ਸੀ। ਤਿੰਨ ਦਿਨ ਪਹਿਲਾਂ ਪੁਲਿਸ ਕਮਿਸ਼ਨਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਨਿਰਦੇਸ਼ ਦਿੱਤੇ ਗਏ ਸਨ।
ਹੋਟਲ ਕਾਰੋਬਾਰੀਆਂ ਦਾ ਵਿਰੋਧ:ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦਾ ਹੋਟਲ ਕਾਰੋਬਾਰ ਨਾਲ ਜੁੜੇ ਹੋਏ ਕਾਰੋਬਾਰੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ, ਜਿਸ ਸਬੰਧੀ ਉਹ ਪਹਿਲਾਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮਿਲੇ ਅਤੇ ਮੁਸ਼ਕਿਲ ਹੱਲ ਨਾ ਹੋਣ ‘ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ, ਇਸ ਸਬੰਧੀ ਬਕਾਇਦਾ ਬੀਤੇ ਦਿਨੀਂ ਲੁਧਿਆਣਾ ਦੇ ਅੰਦਰ ਸਰਕਟ ਹਾਊਸ ਵਿਖੇ ਇਕ ਵੱਡੀ ਮੀਟਿੰਗ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਪਹੁੰਚੇ ਅਤੇ ਆਪਣੇ ਪੱਧਰ ਤੇ ਹੀ ਹੋਟਲ ਕਾਰੋਬਾਰੀਆਂ ਨੂੰ ਦਾਅਵਾ ਕਰ ਦਿੱਤਾ ਕਿ ਉਹ ਇਸ ਦਾ ਮਸਲਾ ਹੱਲ ਕਰ ਦੇਣਗੇ।