ਲੁਧਿਆਣਾ ਦੇ ਸਨਅਤਕਾਰਾਂ ਦੀ ਇਸ ਵਾਰ ਦੀਵਾਲੀ ਫਿੱਕੀ - industry survive
ਕਿਸਾਨ ਅੰਦੋਲਨ, ਮਾਲ ਗੱਡੀਆਂ ਬੰਦ ਹੋਣ ਕਾਰਨ ਲੁਧਿਆਣਾ ਦੀ ਇੰਡਸਟਰੀ ਲਗਾਤਾਰ ਘਾਟੇ ਵੱਲ ਜਾ ਰਹੀ ਹੈ। ਮਾਲਗੱਡੀਆਂ ਬੰਦ ਹੋਣ ਕਰਕੇ ਵਪਾਰੀਆਂ ਦਾ ਬਣਿਆ ਮਾਲ ਬਾਹਰ ਨਹੀਂ ਜਾ ਰਿਹਾ। ਉਨ੍ਹਾਂ ਨੂੰ ਵੱਡਾ ਘਾਟਾ ਸਹਿਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਦਿਵਾਲੀ ਦੇ ਰੰਗ ਫਿੱਕੇ ਹੋ ਗਏ ਹਨ।
ਰੇਲ ਬੰਦ ਨੇ ਕੀਤਾ ਇੰਡਸਟਰੀ ਦਾ ਚੱਕਾ ਜਾਮ
ਲੁਧਿਆਣਾ: ਕਿਸਾਨ ਅੰਦੋਲਨ, ਮਾਲ ਗੱਡੀਆਂ ਬੰਦ ਹੋਣ ਕਾਰਨ ਲੁਧਿਆਣਾ ਦੀ ਇੰਡਸਟਰੀ ਲਗਾਤਾਰ ਘਾਟੇ ਵੱਲ ਜਾ ਰਹੀ ਹੈ। ਲੁਧਿਆਣਾ ਵਿੱਚ ਕੱਪੜਿਆਂ ਦੀ ਇੰਡਸਟਰੀ ਇਸ ਵਾਰ ਵੱਡੇ ਘਾਟੇ ਵਿੱਚ ਹੈ ਕਿਉਂਕਿ ਮਾਲਗੱਡੀਆਂ ਬੰਦ ਹੋਣ ਕਰਕੇ ਵਪਾਰੀਆਂ ਦਾ ਬਣਿਆ ਮਾਲ ਬਾਹਰ ਨਹੀਂ ਜਾ ਰਿਹਾ। ਲੁਧਿਆਣਾ ਤੋਂ ਊਨੀ ਕੱਪੜਾ ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਅਤੇ ਹੋਰਨਾ ਸੂਬਿਆਂ ਦੇ ਵਿੱਚ ਜਾਂਦਾ ਹੈ ਪਰ ਇਸ ਵਾਰ ਉਨ੍ਹਾਂ ਨੂੰ ਵੱਡਾ ਘਾਟਾ ਸਹਿਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਦਿਵਾਲੀ ਦੇ ਰੰਗ ਫਿੱਕੇ ਹੋ ਗਏ ਹਨ।