Wall of freedom Fighters in Ludhiana: ਆਜ਼ਾਦੀ ਘੁਲਾਟੀਆਂ ਦੀ ਦੀਵਾਰ ਉੱਤੇ ਸ਼ਹੀਦ ਸੁਖਦੇਵ ਦੀ ਫੋਟੋ ਨਹੀਂ, ਵਾਰਸਿਾਂ ਨੇ ਜਤਾਇਆ ਇਤਰਾਜ਼ ਲੁਧਿਆਣਾ:26 ਜਨਵਰੀ ਗਣਤੰਤਰ ਦਿਹਾੜੇ ਮੌਕੇ ਸ਼ਹੀਦਾਂ ਨੂੰ ਉਚੇਚਾ ਯਾਦ ਕੀਤਾ ਗਿਆ ਹੈ। ਪਰ ਲੁਧਿਆਣਾ ਵਿੱਚ ਲੁਧਿਆਣਾ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਬਣਾਈ ਗਈ ਆਜ਼ਾਦੀ ਘੁਲਾਟੀਆਂ ਦੀ ਦੀਵਾਰ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਉੱਤੇ ਲੋਕਾਂ ਵਲੋਂ ਸਰਕਾਰ ਦੀ ਅਣਗਹਿਲੀ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਸ਼ਹੀਦ ਸੁਖਦੇਵ ਥਾਪਰ ਨੂੰ ਅਣਗੌਲਿਆ ਕੀਤਾ:ਆਜ਼ਾਦੀ ਘੁਲਾਟੀਆਂ ਲਈ ਬਣਾਈ ਗਈ ਦੀਵਾਰ ਉੱਤੇ ਸ਼ਹੀਦ ਸੁਖਦੇਵ ਦੀ ਫੋਟੋ ਨਾਲ ਹੋਣ ਕਾਰਨ ਉਨ੍ਹਾਂ ਦੇ ਵਾਰਸਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਕੇ ਭੜਾਸ ਕੱਢੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸ਼ਹੀਦ ਸੁਖਦੇਵ ਦੇ ਵਾਰਿਸਾਂ ਨੇ ਕਿਹਾ ਕਿ ਜਿੱਥੇ ਹੋਰ ਸ਼ਹੀਦੀ ਸਮਾਰਕਾਂ ਉਪਰ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਹੈ। ਵਾਰਿਸਾਂ ਨੇ ਕਿਹਾ ਕਿ ਸ਼ਹੀਦ ਸੁਖਦੇਵ ਦੀ ਬਾਕੀ ਸ਼ਹੀਦਾਂ ਜਿੰਨੀ ਹੀ ਮਹੱਤਤਾ ਹੈ।
ਇਹ ਵੀ ਪੜ੍ਹੋ:SGPC big announcement: ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਦੇਵੇਗੀ ਸਨਮਾਨ ਭੱਤਾ, ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਜਾਵੇਗੀ ਕੋਰਟ
ਉਨ੍ਹਾਂ ਨੇ ਕਿਹਾ ਕਿ ਸ਼ਹੀਦ ਸੁਖਦੇਵ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਅਸ਼ੋਕ ਥਾਪਰ ਨੇ ਕਿਹਾ ਕਿ ਆਜ਼ਾਦੀ ਦੀ ਦੀਵਾਰ ਵਿੱਚ ਜਿੱਥੇ ਹੋਰ ਅਨੇਕਾਂ ਸ਼ਹੀਦਾ ਨੂੰ ਥਾਂ ਦਿੱਤੀ ਗਈ ਹੈ ਉਥੇ ਹੀ ਸ਼ਹੀਦ ਸੁਖਦੇਵ ਥਾਪਰ ਨਾਲ ਵਿਤਕਰਾ ਕਿਉ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇ। ਇਹ ਵੀ ਯਾਦ ਰਹੇ ਕਿ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਲੁਧਿਆਣਾ ਦੇ ਹੀ ਨੋਘਰਾ ਵਿਚ ਹੋਇਆ ਸੀ। ਉਨ੍ਹਾਂ ਨੇ ਮਾਤਾ ਰਲੀ ਦੇਵੀ ਨਾਲ 5 ਸਾਲ ਲੁਧਿਆਣਾ ਵਿੱਚ ਗੁਜਾਰੇ ਸਨ, ਜਿਸ ਤੋਂ ਬਾਅਦ ਉਹ ਲਾਹੌਰ ਗਏ ਅਤੇ ਫਿਰ ਓਥੇ ਅਗਲੀ ਪੜ੍ਹਾਈ ਕੀਤੀ ਅਤੇ ਨਾਲ ਹੋ ਸ਼ਹੀਦ ਭਗਤ ਸਿੰਘ ਹੁਰਾਂ ਦੇ ਸੰਪਰਕ ਵਿੱਚ ਆਏ। ਉਨ੍ਹਾਂ ਨੇ ਫਿਰ ਆਜ਼ਾਦੀ ਦੀ ਲੜਾਈ ਦੇ ਵਿਚ ਅਹਿਮ ਯੋਗਦਾਨ ਪਾਇਆ ਸੀ। ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਲੁਧਿਆਣਾ ਦੇ ਹੀ ਘਰਾਂ ਵਿੱਚ ਸਥਿਤ ਹੈ। ਇਸੇ ਕਰਕੇ ਉਨ੍ਹਾਂ ਦੇ ਵਾਰਿਸਾਂ ਵਿੱਚ ਨਮੋਸ਼ੀ ਵੇਖਣ ਨੂੰ ਮਿਲ ਰਹੀ ਹੈ।