ਪੰਜਾਬ

punjab

By

Published : Jul 12, 2020, 12:46 PM IST

ETV Bharat / state

'ਘਰ-ਘਰ ਨੌਕਰੀ ਨਹੀਂ, ਘਰ-ਘਰ ਵਿਕਦੀ ਹੈ ਸ਼ਰਾਬ'

ਬਨਦੀਪ ਸਿੰਘ ਬਨੀ ਦੂਲੋਂ ਨੇ ਕਿਹਾ ਕਿ ਕੈਪਟਨ ਦੇ ਰਾਜ 'ਚ ਘਰ-ਘਰ ਨੌਕਰੀ ਦੀ ਥਾਂ ਘਰ-ਘਰ ਸ਼ਰਾਬ ਦੀ ਵਿਕਰੀ ਹੋ ਰਹੀ ਹੈ। ਉਨ੍ਹਾਂ ਕੈਪਟਨ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ ਕਿ ਆਖ਼ਰ ਸ਼ਰਾਬ ਦੀ ਫੈਕਟਰੀ ਕਿਸ ਦੇ ਇਸ਼ਾਰੇ 'ਤੇ ਚੱਲ ਰਹੀ ਸੀ?

ਘਰ-ਘਰ ਨੌਕਰੀ ਨਹੀਂ,ਘਰ-ਘਰ ਵਿਕਦੀ ਹੈ ਸ਼ਰਾਬ:ਦੂਲੋਂ
ਘਰ-ਘਰ ਨੌਕਰੀ ਨਹੀਂ,ਘਰ-ਘਰ ਵਿਕਦੀ ਹੈ ਸ਼ਰਾਬ:ਦੂਲੋਂ

ਖੰਨਾ: ਪੰਜਾਬ 'ਚ 2022 ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ 'ਚ ਸਾਰੀ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕਸ ਲਈ ਹੈ। ਸਿਆਸੀ ਆਗੂ ਲੋਕਾਂ ਨੂੰ ਲੁਭਾਉਣ ਲਈ ਕੋਈ ਮੌਕਾ ਨਹੀਂ ਛੱਡ ਰਹੇ ਹਨ। ਇਸ ਬਾਰੇ ਆਮ ਆਦਮੀ ਪਾਰਟੀ ਵੀ ਆਪਣੀ ਪੂਰੀ ਵਾਹ ਲਾਵੇਗੀ ਤਾਂ ਜੋ ਉਹ ਪੰਜਾਬ ਦੀ ਸੱਤਾ 'ਚ ਆ ਸਕੇ। ਇਸ ਮੌਕੇ ਈਟੀਵੀ ਭਾਰਤ ਨਾਲ ਆਮ ਆਦਮੀ ਪਾਰਟੀ ਦੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀਆਂ ਚੋਣਾਂ ਲੜ ਚੁੱਕੇ ਬਨਦੀਪ ਸਿੰਘ ਬਨੀ ਦੂਲੋਂ ਨੇ ਖ਼ਾਸ ਗੱਲਬਾਤ ਕਰਦੇ ਹੋਏ ਕੈਪਟਨ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਸਾਧੇ ਹਨ।

'ਘਰ-ਘਰ ਨੌਕਰੀ ਨਹੀਂ, ਘਰ-ਘਰ ਵਿਕਦੀ ਹੈ ਸ਼ਰਾਬ'

ਬਨਦੀਪ ਸਿੰਘ ਬਨੀ ਦੂਲੋਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਪੰਜਾਬ ਵਿੱਚ ਵੋਟਾਂ ਸਮੇਂ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਵਾਅਦੇ ਕਿਸ ਤਰ੍ਹਾਂ ਪੂਰੇ ਕੀਤੇ ਹਨ ਇਸ ਦੀ ਮੂੰਹ ਬੋਲਦੀਆਂ ਤਸਵੀਰ ਸਾਰਿਆਂ ਸਾਹਮਣੇ ਹਨ। ਹੁਣ ਸਮਾਂ ਇਹ ਹੈ ਕਿ ਘਰ-ਘਰ ਨੌਕਰੀ ਦੀ ਥਾਂ ਘਰ-ਘਰ ਸ਼ਰਾਬ ਦੀ ਵਿਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖੰਨੇ ਵਿੱਚ ਸ਼ਰਾਬ ਦੀ ਫੈਕਟਰੀ ਮਿਲਣ 'ਤੇ ਪਹਿਲਾ ਹੀ ਰਾਜ ਸਭਾ ਮੈਂਬਰ ਤੇ ਉਨ੍ਹਾਂ ਦੇ ਪਿਤਾ ਸ਼ਮਸ਼ੇਰ ਸਿੰਘ ਦੂਲੋਂ ਸਵਾਲ ਖੜ੍ਹੇ ਕਰ ਚੁੱਕੇ ਹਨ ਪਰ ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ।

ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਦੂਲੋਂ ਨੇ ਕਿਹਾ ਕਿ ਜਿਸ ਥਾਂ 'ਤੇ ਸ਼ਰਾਬ ਫੜ੍ਹੀ ਗਈ ਉਸ ਥਾਂ ਤੋਂ ਕੁਝ ਹੀ ਦੂਰੀ 'ਤੇ ਵਿਧਾਇਕ ਦਾ ਘਰ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਆਖ਼ਰ ਸ਼ਰਾਬ ਦੀ ਫੈਕਟਰੀ ਕਿਸ ਦੇ ਇਸ਼ਾਰੇ 'ਤੇ ਚੱਲ ਰਹੀ ਸੀ?

ਮਿਸ਼ਨ 2022 'ਤੇ ਬੋਲਦਿਆਂ ਦੂਲੋਂ ਨੇ ਕਿਹਾ ਕਿ ਕੇਜਰੀਵਾਲ ਦਾ ਬਹੁਤ ਵਧੀਆ ਫੈਸਲਾ ਹੈ ਜੋ ਉਨ੍ਹਾਂ ਜਰਨੈਲ ਸਿੰਘ ਨੂੰ ਪੰਜਾਬ ਵਿੱਚ ਭੇਜਿਆ ਹੈ। ਇਸ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਥਿਤੀ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਵੇਗੀ ਅਤੇ ਉਹ 2022 'ਚ ਹੋਣ ਵਾਲੀਆਂ ਚੋਣਾਂ ਵਿੱਚ ਮਿਸ਼ਨ ਫ਼ਤਿਹ ਕਰਨਗੇ।

ABOUT THE AUTHOR

...view details