ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਨਹੀਂ ਹੋਵੇਗਾ। ਦੋਵੇਂ ਪਾਰਟੀਆਂ ਚੋਣ ਮੈਦਾਨ 'ਚ ਆਪਣੇ-ਆਪਣੇ ਉਮੀਦਵਾਰ ਉਤਾਰਨਗੀਆਂ। ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਹੈ ਕਿ ਹਾਲੇ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਹੋ ਸਕਿਆ ਹੈ।
ਸਿਰੇ ਨਹੀਂ ਚੜ੍ਹੀ ਟਕਸਾਲੀ ਤੇ ਆਮ ਆਦਮੀ ਪਾਰਟੀ ਦੀ ਗੱਲਬਾਤ, ਆਪੋ-ਆਪ ਲੜਨਗੇ ਚੋਣ - punjab news
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਵਿਚਾਲੇ ਨਹੀਂ ਹੋ ਸਕਿਆ ਗਠਜੋੜ। ਸੇਵਾ ਸਿੰਘ ਸੇਖਵਾਂ ਨੇ ਦਿੱਤੀ ਜਾਣਕਾਰੀ। ਦੋਵੇਂ ਪਾਰਟੀਆਂ ਚੋਣ ਮੈਦਾਨ 'ਚ ਉਤਾਰਨਗੀਆਂ ਆਪਣੇ-ਆਪਣੇ ਉਮੀਦਵਾਰ।
ਲੁਧਿਆਣਾ 'ਚ ਅਕਾਲੀ ਦਲ ਟਕਸਾਲੀ ਦੀ ਮੀਟਿੰਗ ਹੋਈ। ਇਥੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਸੇਵਾ ਸਿੰਘ ਸੇਖਵਾਂ ਨੇ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਕਿ ਉਹ ਆਪਣੇ ਹੀ ਦਮ ’ਤੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨਗੇ। ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ।
ਅਕਾਲੀ ਦਲ ਬਾਦਲ ਨੂੰ ਘੇਰਦਿਆਂ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ (ਬ) ਡੇਰਿਆਂ ਦਾ ਸਹਾਰਾ ਲੈ ਕੇ ਸਿਆਸਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਵਜ੍ਹਾ ਕਰਕੇ ਹੀ ਅਕਾਲੀ ਦਲ ਤੀਜੇ ਨੰਬਰ ’ਤੇ ਆ ਗਿਆ ਹੈ। ਬੀਬੀ ਜਗੀਰ ਕੌਰ ਨੂੰ ਟਿਕਟ ਦਿੱਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਇੱਕ ਡੇਰੇ ਦੀ ਮੁਖੀ ਤੇ ਆਪਣੀ ਧੀ ਦੀ ਕਾਤਲ ਨੂੰ ਟਿਕਟ ਦੇਣਾ ਅਕਾਲੀ ਦਲ (ਬ) ਲਈ ਸ਼ਰਮ ਵਾਲੀ ਗੱਲ ਹੈ।