ਲੁਧਿਆਣਾ : ਬੁੱਢੇ ਨਾਲੇ ਦਾ ਮਾਮਲਾ ਕਾਫ਼ੀ ਚਰਚਾ ਵਿੱਚ ਹੈ। ਇਸ ਦੇ ਗੰਦੇ ਪਾਣੀ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਫ਼ੈਲ ਰਹੀਆਂ ਹਨ।
ਇਸ ਨੂੰ ਲੈ ਕੇ ਕਈ ਮੁਹਿੰਮਾਂ ਵੀ ਚੱਲੀਆਂ ਪਰ ਅਸਰ ਬਹੁਤ ਘੱਟ ਰਿਹਾ ਹੈ।
ਅੱਜ ਇਸੇ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਬਿਊਨਲ ਦੀ ਟੀਮ ਨੇ ਇਸ ਦਾ ਦੌਰਾ ਕੀਤਾ। ਟੀਮ ਨੇ ਇਸ ਦਾ ਮੁਆਇਨਾ ਕੀਤਾ ਅਤੇ ਜਾਂਚ ਵਾਸਤੇ ਪਾਣੀ ਦੇ ਸੈਂਪਲ ਵੀ ਭਰੇ ਗਏ।