ਲੁਧਿਆਣਾ: ਪੁਰਾਣੇ ਬਾਜ਼ਾਰਾਂ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਦੁਕਾਨਦਾਰਾਂ ਵੱਲੋਂ ਬਾਹਰ ਫੜ੍ਹੀਆਂ ਅਤੇ ਟੈਂਟ ਆਦਿ ਲਗਾਏ ਜਾਂਦੇ ਹਨ ਜਿਸ ਤੋਂ ਬਾਅਦ ਲੋਕਾਂ ਨੂੰ ਆਉਣ-ਜਾਣ ਵਿੱਚ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਸ਼ਹਿਰ ਵਿੱਚ ਖ਼ਾਸ ਕਰਕੇ ਚੌੜਾ ਬਾਜ਼ਾਰ, ਦਰੇਸੀ, ਘੁਮਾਰ ਮੰਡੀ, ਘੰਟਾ ਘਰ ਚੌਕ ਦੇ ਇਲਾਕੇ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਨੂੰ ਵੇਖਦਿਆਂ ਲੁਧਿਆਣਾ ਪੁਲਿਸ ਵਲੋਂ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਤੋਂ ਰਾਹਤ ਦਿਵਾਉਣ ਲਈ ਕੁੱਝ ਉਪਰਾਲੇ ਕੀਤੇ ਗਏ ਹਨ।
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਪਹਿਲਾਂ ਹੀ ਦੁਕਾਨਦਾਰਾਂ ਨੂੰ ਤਿਉਹਾਰਾਂ ਦੌਰਾਨ ਦੁਕਾਨਾਂ ਦੇ ਬਾਹਰ ਟੈਂਟ ਅਤੇ ਫੜ੍ਹੀਆਂ ਨਾ ਲਗਾਉਣ ਲਈ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਵਨ ਵੇਅ ਜਾਂ ਨੋ ਵੇਅ ਬਣਾਉਣ ਦਾ ਐਲਾਨ ਕੀਤਾ ਹੈ।