ਲੁਧਿਆਣਾ:ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ। ਰਿਸ਼ੀ ਸੁਨਕ ਦਾ ਸਬੰਧ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਨਾਲ ਵੀ ਹੈ। ਮਿਲੀ ਜਾਣਕਾਰੀ ਮੁਤਾਬਿਕ ਰਿਸ਼ੀ ਸੁਨਕ ਦਾ ਨਾਨਕਾ ਪਰਿਵਾਰ ਲੁਧਿਆਣਾ ਦੇ ਪਿੰਡ ਜੱਸੋਵਾਲ ਸੁੱਦਾਂ ਤੋਂ ਰਹਿਣ ਵਾਲਾ ਹੈ।
ਦੱਸ ਦਈਏ ਕਿ ਰਿਸ਼ੀ ਸੁਨਕ ਦੇ ਨਾਨਾ ਰਘੁਬੀਰ ਸੁਨਕ ਲੁਧਿਆਣਾ ਦੇ ਇਕ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹਨ। ਕਾਫੀ ਸਾਲ ਪਹਿਲਾਂ ਪਰਿਵਾਰ ਅਫਰੀਕਾ ਵਿਚ ਚਲਾ ਗਿਆ ਸੀ ਪਰ ਜਦੋਂ ਉਥੋਂ ਦੀ ਸਰਕਾਰ ਨੇ ਭਾਰਤੀਆਂ ਨੂੰ ਕੱਢਿਆ ਤਾਂ ਬੇਰੀ ਪਰਿਵਾਰ ਇੰਗਲੈਂਡ ਚਲਾ ਗਿਆ ਤੇ ਉਥੇ ਜਾ ਕੇ ਹੀ ਵੱਸ ਗਏ ਰਿਸ਼ੀ ਦੇ ਨਾਨਾ ਜੀ 4 ਭਰਾ ਨੇ ਜਿਨ੍ਹਾਂ ਵਿਚੋਂ ਇੱਕ 92 ਸਾਲ ਦੀ ਉਮਰ ਦੇ ਲੰਡਨ ਦੇ ਇਕ ਨਰਸਿੰਗ ਹੋਮ ਚ ਰਹਿੰਦੇ ਹਨ।
ਮਿਲੀ ਜਾਣਕਾਰੀ ਮੁਤਾਬਿਕ ਬੇਰੀ ਪਰਿਵਾਰ ਲੁਧਿਆਣਾ ਦੇ ਪਿੰਡ ਜੱਸੋਵਾਲ ਤੋਂ ਸਬੰਧਿਤ ਹੈ ਜੌ ਕੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦੇ ਅਧੀਨ ਆਉਂਦਾ ਹੈ। ਰਿਸ਼ੀ ਇੰਗਲੈਂਡ ਦੇ ਸਭ ਤੋਂ ਘੱਟ ਉਮਰ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ। ਰਿਸ਼ੀ ਦੀ ਇਸ ਉਪਲਬਧੀ ਦੇ ਚਰਚੇ ਹਰ ਪਾਸੇ ਹੋ ਰਹੇ ਹਨ ਅਤੇ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਉਨ੍ਹਾ ਦੀਆਂ ਜੜਾਂ ਲੁਧਿਆਣਾ ਨਾਲ ਸਬੰਧਿਤ ਹਣਗੀਆਂ।