ਲੁਧਿਆਣਾ ਸਿਲਾਈ ਮਸ਼ੀਨ ਐਸੋਸੀਏਸ਼ਨ ਨੇ ਮਾਲਕ ਨੇ ਦੱਸਿਆ ਲੁਧਿਆਣਾ:ਲੁਧਿਆਣਾ ਦੀ ਇੰਡਸਟਰੀ ਦੇ ਦੁਨੀਆਂ ਭਰ ਵਿੱਚ ਚਰਚੇ ਹਨ ਪਰ ਅੱਜ ਇਹ ਇੰਡਸਟਰੀ ਬੰਦ ਹੋਣ ਦੇ ਕਿਨਾਰੇ ਪਹੁੰਚ ਗਈ ਹੈ। ਕੋਈ ਸਮਾਂ ਸੀ ਜਦੋਂ ਲੁਧਿਆਣੇ ਵਿੱਚ ਸਿਲਾਈ ਮਸ਼ੀਨ ਅਤੇ ਉਸ ਦੇ ਪੁਰਜ਼ੇ ਬਣਾਉਣ ਵਾਲੀਆਂ 1300 ਤੋਂ ਵਧੇਰੇ ਫੈਕਟਰੀਆਂ ਸਨ, ਪਰ ਅੱਜ ਮਹਿਜ਼ 250 ਦੇ ਕਰੀਬ ਅਜਿਹੀਆਂ ਫੈਕਟਰੀਆਂ ਰਹਿ ਗਈਆਂ ਹਨ, ਜੋ ਸਿਲਾਈ ਮਸ਼ੀਨਾਂ ਬਣਾਉਂਦੀਆਂ ਹਨ ਜਾਂ ਫਿਰ ਉਸ ਦੇ ਪੁਰਜੇ ਬਣਾਉਂਦੀਆਂ ਹਨ। ਇਸ ਤੋਂ ਇਲਾਵਾ ਅੱਜ ਦੀ ਨਵੀਂ ਪੀੜ੍ਹੀ ਨੇ ਵੀ ਸਿਲਾਈ ਮਸ਼ੀਨ ਇੰਡਸਟਰੀ ਤੋਂ ਕਿਨਾਰਾ ਕਰਕੇ ਵਿਦੇਸ਼ਾਂ ਵੱਲ ਰੁੱਖ ਕੀਤਾ ਹੈ।
ਮਸ਼ਹੂਰ ਸਿਲਾਈ ਮਸ਼ੀਨਾਂ ਦੀਆਂ ਕੰਪਨੀਆਂ: ਜਾਣਕਾਰੀ ਅਨੁਸਾਰ ਦੱਸ ਦਈਏ ਕਿ ਲੁਧਿਆਣਾ ਵਿੱਚ ਜੈਮਕੋ, ਸੀਕੋ, ਐਸ ਕੇ ਰਕਸਾਨੀਆ, ਜੀ ਐਸ ਮਕੈਨਿਕਲ ਕਾਰਪੋਰੇਸ਼ਨ, ਰਖੇਜਾ ਸੰਜ਼, ਬੋਰਨ ਸਵਿੰਗ, ਬਰੇਵੋ ਸਵਿੰਗ ਮਸ਼ੀਨ, ਆਰ ਐਮ ਆਈ ਮਸ਼ੀਨ, ਸਾਥੀ ਸਵਿੰਗ ਮਸ਼ੀਨ, ਵਾਨੀ, ਪ੍ਰੇਗੋ, ਰੀਜੇਂਟ ਸਵਿੰਗ ਮਸ਼ੀਨ, ਗਣੇਸ਼, ਵਰਸ਼ਾ, ਪਾਇਲਟ ਸਵਿੰਗ ਮਸ਼ੀਨ, ਦਿਲਬਰ, ਗੋਦਰੇਜ, ਮੈਰੀਸਨ ਆਦੀ ਨਾਂ ਦੀਆਂ ਸੈਂਕੜੇ ਕੰਪਨੀਆਂ ਸਨ, ਜੋ ਕਾਲੀ ਸਿਲਾਈ ਮਸ਼ੀਨਾਂ ਦੀਆਂ ਨਿਰਮਾਤਾ ਸਨ। ਪਰ ਬਹੁਤ ਸਾਰੀਆਂ ਕੰਪਨੀਆਂ ਨੇ ਚੀਨ ਦੀਆਂ ਕੰਪਨੀਆਂ ਨਾਲ ਗਠਜੋੜ ਕਰਕੇ ਉਨ੍ਹਾਂ ਦੀ ਚਿੱਟੀ ਮਸ਼ੀਨ ਅਸੈਂਬਲ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਚਿੱਟੀ ਮਸ਼ੀਨ ਦੇ ਪੁਰਜ਼ੇ ਬਣਾਉਣੇ ਇੱਥੇ ਕਾਫੀ ਮੁਸ਼ਕਿਲ ਹਨ, ਇਸ ਲਈ ਚਿੱਟੀ ਮਸ਼ੀਨ ਦਾ ਜ਼ਿਆਦਾਤਰ ਸਮਾਨ ਪਹਿਲਾਂ ਤੋਂ ਹੀ ਬਣ ਕੇ ਆਉਂਦਾ ਹੈ ਤੇ ਉਸ ਮਸ਼ੀਨ ਦੀ ਵੀ ਮੰਗ ਵਧੇਰੇ ਹੈ। ਕਿਉਂਕਿ ਚਿੱਟੀ ਮਸ਼ੀਨ ਕਾਲੀ ਮਸ਼ੀਨ ਨਾਲੋਂ ਜ਼ਿਆਦਾ ਮਜ਼ਬੂਤ ਤੇ ਜ਼ਿਆਦਾ ਤੇਜ਼ ਅਤੇ ਜ਼ਿਆਦਾ ਚੰਗੀ ਸਿਲਾਈ ਕਰਦੀ ਹੈ।
ਸਿਲਾਈ ਮਸ਼ੀਨ ਦੀ ਐਕਸਪੋਰਟ ਘਟੀ:ਲੁਧਿਆਣਾ ਦੇ ਵਿੱਚ ਬਣਾਈ ਜਾਣ ਵਾਲੀ ਸਿਲਾਈ ਮਸ਼ੀਨ ਦੀ ਐਕਸਪੋਰਟ ਲਗਾਤਾਰ ਘੱਟਦੀ ਜਾ ਰਹੀ ਹੈ। ਪਹਿਲਾਂ ਪੂਰੇ ਏਸ਼ੀਆ ਵਿੱਚ ਯੂਰਪ ਦੇ ਵੀ ਕਈ ਹਿੱਸਿਆਂ ਵਿੱਚ ਲੁਧਿਆਣਾ ਤੋਂ ਬਣਾਈ ਹੋਈ ਮਸ਼ੀਨ ਸਪਲਾਈ ਕੀਤੀ ਜਾਂਦੀ ਸੀ, ਪਰ ਹੁਣ ਸਿਰਫ ਈਸਟ ਏਸ਼ੀਆ ਵਿੱਚ ਹੀ ਕਾਲੀ ਸਿਲਾਈ ਮਸ਼ੀਨ ਐਕਸਫੋਡ ਹੋ ਰਹੀ ਹੈ, ਉਹ ਵੀ ਕਾਫੀ ਘੱਟ ਮੁਨਾਫੇ ਉੱਤੇ ਵੇਚਣੀ ਪੈ ਰਹੀ ਹੈ।
ਜਿਸ ਕਰਕੇ ਲੁਧਿਆਣਾ ਦੀਆਂ ਸਿਲਾਈ ਮਸ਼ੀਨ ਬਣਾਉਣ ਵਾਲੀ ਫੈਕਟਰੀਆਂ ਨੂੰ ਇਕ ਮਸ਼ੀਨ ਵਿੱਚੋਂ 60 ਤੋਂ 70 ਰੁਪਏ ਦਾ ਮੁਨਾਫਾ ਹੀ ਹੋ ਰਿਹਾ ਹੈ, ਇਸ ਕਰਕੇ ਸਿਲਾਈ ਮਸ਼ੀਨਾਂ ਬਣਾਉਣ ਵਾਲਿਆਂ ਨੂੰ ਵੀ ਬਹੁਤਾ ਫਾਇਦਾ ਨਹੀਂ ਹੋ ਰਿਹਾ। ਦੱਸ ਦਈਏ ਕਿ ਵਿਦੇਸ਼ਾਂ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਕਾਲੀ ਮਸ਼ੀਨ ਦੀ ਮੰਗ ਬਹੁਤ ਘੱਟ ਗਈ ਹੈ। ਪਹਿਲਾਂ ਲੜਕੀਆਂ ਦੇ ਵਿਆਹ ਵਿੱਚ ਕਾਲੀ ਸਿਲਾਈ ਮਸ਼ੀਨ ਲੜਕੀਆਂ ਨੂੰ ਦਿੱਤੀ ਜਾਂਦੀ ਸੀ, ਪਰ ਹੁਣ ਸਿਰਫ਼ ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਹੀ ਲੜਕੀਆਂ ਨੂੰ ਇਹ ਮਸ਼ੀਨ ਦਿੱਤੀ ਜਾਂਦੀ ਹੈ, ਜਿਸ ਕਰਕੇ ਹੱਥ ਨਾਲ ਚੱਲਣ ਵਾਲੀ ਮਸ਼ੀਨ ਦੀ ਡਿਮਾਂਡ ਕਾਫੀ ਘੱਟ ਗਈ ਹੈ।
ਨਵੀਂ ਪੀੜ੍ਹੀ ਨੇ ਸਿਲਾਈ ਮਸ਼ੀਨ ਦੇ ਕਾਰੋਬਾਰ ਦੇ ਵਿਚ ਦਿਲਚਸਪੀ ਲੈਣੀ ਬਿਲਕੁਲ ਬੰਦ ਕਰ ਦਿੱਤੀ ਹੈ, ਨਵੀਂ ਪੀੜ੍ਹੀ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ ਅਤੇ ਹੁਣ ਕੁੱਝ ਕੁ ਹੀ ਪੁਰਾਣੇ ਘਰਾਂ ਦੇ ਬੱਚੇ ਹਨ, ਜਿਹੜੇ ਇਸ ਕਾਰੋਬਾਰ ਦੇ ਵਿੱਚ ਹਾਲੇ ਵੀ ਟਿਕੇ ਹੋਏ ਹਨ। ਪਰ ਜ਼ਿਆਦਾਤਰ ਦੀ ਨਵੀਂ ਜੈਨਰੇਸ਼ਨ ਨੇ ਸਿਲਾਈ ਮਸ਼ੀਨ ਦੇ ਕਾਰੋਬਾਰ ਤੋਂ ਕਿਨਾਰਾ ਕਰ ਲਿਆ ਹੈ। ਨਵੀਂ ਪੀੜ੍ਹੀ ਦੇ ਕਾਰੋਬਾਰ ਚ ਸ਼ਮੂਲੀਅਤ ਨਾ ਹੋਣ ਕਰਕੇ ਅਪਗ੍ਰੇਡੇਸ਼ਨ ਸਮੇਂ ਸਿਰ ਨਹੀਂ ਹੋਈ, ਜਿਸ ਦਾ ਖਾਮਿਆਜ਼ਾ ਪੂਰੀ ਸਿਲਾਈ ਮਸ਼ੀਨਾਂ ਇੰਡਸਟਰੀ ਨੂੰ ਭੁਗਤਣਾ ਪਿਆ ਹੈ - ਜਗਬੀਰ ਸਿੰਘ ਸੋਖੀ, ਪ੍ਰਧਾਨ ਲੁਧਿਆਣਾ ਸਿਲਾਈ ਮਸ਼ੀਨ ਐਸੋਸੀਏਸ਼ਨ
ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ 'ਤੇ ਪ੍ਰਭਾਵ ਮਸ਼ੀਨਾਂ ਦਾ ਕਾਰੋਬਾਰ ਸਰਕਾਰਾਂ ਦੀ ਬੇ-ਰੁਖ਼ੀ ਦਾ ਸ਼ਿਕਾਰ:- ਦੱਸ ਦਈਏ ਕਿ ਜਦੋਂ ਲੁਧਿਆਣਾ ਵਿੱਚ ਕਾਲੀ ਸਿਲਾਈ ਮਸ਼ੀਨ ਦਾ ਕਾਰੋਬਾਰ ਸਿਖਰਾਂ ਉੱਤੇ ਚੱਲਦਾ ਸੀ, ਉਸ ਵੇਲੇ ਕੇਂਦਰ ਸਰਕਾਰ ਵੱਲੋਂ ਮਸ਼ੀਨ ਨੂੰ ਐਕਸਪੋਰਟ ਡਿਊਟੀ ਵਿੱਚ ਵੱਡੀ ਰਾਹਤ ਦਿੱਤੀ ਜਾਂਦੀ ਸੀ। ਜਿਸ ਕਰਕੇ ਕਾਰੋਬਾਰੀਆਂ ਨੂੰ ਕਾਰੋਬਾਰ ਵਧਾਉਣ ਵਿੱਚ ਕਾਫ਼ੀ ਮਦਦ ਮਿਲਦੀ ਸੀ ਅਤੇ ਉਹ ਵਿਦੇਸ਼ਾਂ ਵਿੱਚ ਵੀ ਮਸ਼ੀਨਾਂ ਸਪਲਾਈ ਕਰਦੇ ਸਨ। ਪਰ ਹੁਣ ਚਾਈਨਾ ਨੇ ਉਹਨਾਂ ਦੀ ਕੁਆਲਿਟੀ ਤੇ ਵਾਜ਼ਿਬ ਕੀਮਤਾਂ ਨੇ ਗ੍ਰਾਹਕਾਂ ਨੂੰ ਚਾਈਨਾ ਵੱਲ ਭਰਮਾਇਆ ਹੈ।
ਕਾਰੋਬਾਰ ਦੀ ਇਹ ਹਾਲਤ ਕਿਵੇਂ ਹੋਈ:- ਇਸ ਦੌਰਾਨ ਹੀ ਸਿਲਾਈ ਮਸ਼ੀਨ ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਨੇ ਕਿਹਾ ਕਿ ਚਿੱਟੀ ਮਸ਼ੀਨ ਲੁਧਿਆਣਾ ਵਿੱਚ ਨਹੀਂ ਬਣਦੀ, ਕਿਉਂਕਿ ਉਸ ਨੂੰ ਬਣਾਉਣ ਲਈ ਕਰੋੜਾਂ ਰੁਪਏ ਦੀ ਮਸ਼ੀਨਰੀ ਲਿਆਉਣੀ ਪੈਂਦੀ ਹੈ। ਪਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਇਸ ਕਾਰੋਬਾਰ ਵਿੱਚ ਕੋਈ ਮਦਦ ਨਹੀਂ ਕੀਤੀ ਜਾ ਰਹੀ। ਸਿਲਾਈ ਮਸ਼ੀਨ ਕਾਰੋਬਾਰ ਨੂੰ ਸਰਕਾਰ ਨੇ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ, ਜਿਸ ਕਰਕੇ ਅੱਜ ਉਹਨਾਂ ਦੇ ਕਾਰੋਬਾਰ ਦੀ ਇਹ ਹਾਲਤ ਹੋ ਚੁੱਕੀ ਹੈ।