ਲੁਧਿਆਣਾ:ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ (Ludhiana) ਵਿੱਚ ਅਹਿਮ ਬੈਠਕ ਕੀਤੀ ਗਈ ਹੈ। ਜਿਸ ਵਿੱਚ ਕਈ ਅਹਿਮ ਮਸਲਿਆਂ ‘ਤੇ ਵਿਚਾਰਾਂ ਕੀਤੀ ਗਈ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੁਖੀ (President of Bhartiya Kisan Union Sidhupur) ਜਗਜੀਤ ਸਿੰਘ ਡੱਲੇਵਾਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ 10 ਮਈ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਇੱਕ ਵੱਡਾ ਧਰਨਾ (A massive protest against the policies of the Punjab Government) ਪ੍ਰਦਰਸ਼ਨ ਉਲੀਕਿਆ ਗਿਆ ਹੈ। ਜਿਸ ਵਿੱਚ ਲਗਭਗ ਸਾਰੀਆਂ ਹੀ ਜਥੇਬੰਦੀਆਂ ਇਕਜੁੱਟ ਹੋ ਕੇ ਪ੍ਰਦਰਸ਼ਨ ਕਰਨਗੀਆਂ।
ਇਸ ਮੌਕੇ ਵੱਖ-ਵੱਖ ਮੁੱਦਿਆ ‘ਤੇ ਬੋਲਦਿਆ ਜਿੱਥੇ ਉਨ੍ਹਾਂ ਨੇ ਮਾਨ ਸਰਕਾਰ (Mann Government) ਨੂੰ ਪਿਛਲੀਆਂ ਸਰਕਾਰਾਂ ਨਾਲੋਂ ਚੰਗੀ ਕਿਹਾ, ਉੱਥੇ ਹੀ ਉਨ੍ਹਾਂ ਨੇ ਮਾਨ ਸਰਕਾਰ (Mann Government) ‘ਤੇ ਨਿਸ਼ਾਨੇ ਵੀ ਸਾਧੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ (Mann Government) ਦੇ ਰਾਜ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਬਾਰ-ਬਾਰ ਮੂੰਗੀ, ਸੂਰਜ ਮੁੱਖੀ ਅਤੇ ਹੋਰ ਫਸਲਾਂ ਦੇ ਜਿੱਥੇ ਐੱਮ.ਐੱਸ.ਪੀ. ਦੇਣ ਦੀ ਗੱਲ ਕਹੇ ਰਹੇ ਹਨ, ਪਰ ਇਨ੍ਹਾਂ ਫਸਲਾਂ ਨੂੰ ਪਾਣੀ ਦੇਣ ਦੇ ਲਈ ਉਹ ਪਹਿਲਾਂ ਬਿਜਲੀ ਦੇਣ ਤਾਂ ਜੋ ਬਿਨ੍ਹਾਂ ਪਾਣੀ ਤੋਂ ਖ਼ਰਾਬ ਹੋ ਰਹੀਆਂ ਫਸਲਾਂ ਨੂੰ ਪਾਣੀ ਦਿੱਤਾ ਜਾ ਸਕੇ।
ਇਸ ਦੌਰਾਨ ਡੱਲੇਵਾਲ ਆਮ ਆਦਮੀ ਪਾਰਟੀ (Aam Aadmi Party) ‘ਤੇ ਜੰਮ ਕੇ ਵਰਦੇ ਵੀ ਵਿਖਾਈ ਦਿੱਤੇ। ਡਲੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਸਿਰਫ਼ ਵਾਅਦਿਆਂ ਅਤੇ ਦਾਅਵਿਆਂ ਅਤੇ ਐਲਾਨਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੂੰ ਪ੍ਰਤੀ ਏਕੜ 1500 ਰੁਪਏ ਬੋਨਸ ਦੇਣ ਦੇ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ੈਸਲਾ ਤਾਂ ਚੰਗਾ ਹੈ, ਕਿਉਂਕਿ ਕਦੇ ਬਾਕੀਆਂ ਸਰਕਾਰਾਂ ਨੇ ਇਸ ਬਾਰੇ ਸੋਚਿਆ ਹੀ ਨਹੀਂ, ਪਰ ਇਹ ਘੱਟ ਹੈ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਬੋਨਸ ਦੇਣਾ ਚਾਹੀਦਾ ਹੈ।