ਲੁਧਿਆਣਾ:ਮਹਾਰਾਸ਼ਟਰ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਨਵੇਂ ਡੈਲਟਾ ਪਲੱਸ ਵੇਰੀਐਂਟ ਦੇ 2 ਕੇਸ ਮਿਲੇ ਹਨ। ਜਿਨ੍ਹਾਂ ਵਿੱਚੋਂ ਇੱਕ ਲੁਧਿਆਣਾ ਦੇ ਪੱਖੋਵਾਲ ਤਹਿਸੀਲ ਦੇ ਅਧੀਨ ਆਉਂਦੇ ਪਿੰਡ ਜੰਡ ਤੋਂ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਐੱਨ.ਆਈ.ਵੀ. ਪੁਣੇ ਅਤੇ ਮੰਡੀ ਗੋਬਿੰਦਗੜ੍ਹ ਵਿਖੇ ਲਗਾਈ ਗਈ ਲੈਬ ਵੱਲੋਂ ਪੁਸ਼ਟੀ ਕੀਤੀ ਗਈ ਹੈ।
ਲੁਧਿਆਣਾ ਦੀ ਸਿਵਲ ਸਰਜਨ ਕਿਰਨ ਆਹਲੂਵਾਲੀਆ ਨੇ ਵੀ ਲੁਧਿਆਣਾ ਵਿੱਚ ਡੈਲਟਾ ਪਲੱਸ ਵੇਰੀਐਂਟ ਦੇ ਇੱਕ ਕੇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ, ਕਿ ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਹੈ, ਅਤੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਸੈਂਪਲ ਲਏ ਜਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ, ਸਿਵਲ ਸਰਜਨ ਕਿਰਨ ਆਹਲੂਵਾਲੀਆ ਨੇ ਦੱਸਿਆ, ਕਿ ਪੱਖੋਵਾਲ ਤਹਿਸੀਲ ਅਧੀਨ ਆਉਂਦੇ ਪਿੰਡ ਦੇ ਮਰੀਜ਼ ਦਾ ਸੈਂਪਲ 13 ਜੂਨ ਨੂੰ ਲਿਆ ਗਿਆ ਸੀ। ਮਰੀਜ਼ ਦੀ ਉਮਰ ਲਗਭਗ 68 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।