ਪੰਜਾਬ

punjab

ETV Bharat / state

ਲੁਧਿਆਣਾ: ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾਂ ਬਾਕੀ ਸਾਰੇ ਮੂਵਮੈਂਟ ਪਾਸ ਰੱਦ - ludhiana coronavirus latest news

ਲੁਧਿਆਣਾ ਵਿੱਚ ਕਰਫਿਊ ਦੇ ਚੱਲਦਿਆਂ ਲੋਕਾਂ ਨੂੰ ਨਿੱਤ ਦਿਨ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਅਤੇ ਹੋਰ ਕਾਰਜਾਂ ਲਈ ਮੂਵਮੈਂਟ ਪਾਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚ ਕੱਟ ਲਗਾਉਂਦਿਆਂ ਜ਼ਿਲ੍ਹਾ ਪ੍ਰਸਾਸ਼ਨ ਨੇ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾ ਸਾਰੇ ਮੂਵਮੈਂਟ ਪਾਸ ਮਿਤੀ 1 ਅਪ੍ਰੈਲ, 2020 ਤੋਂ ਰੱਦ ਕਰ ਦਿੱਤੇ ਹਨ।

ਲੁਧਿਆਣਾ ਵਿੱਚ ਕਰਫਿਊ
ਲੁਧਿਆਣਾ ਵਿੱਚ ਕਰਫਿਊ

By

Published : Mar 31, 2020, 10:52 PM IST

ਲੁਧਿਆਣਾ: ਸ਼ਹਿਰ ਵਿੱਚ ਕਰਫਿਊ ਦੇ ਚੱਲਦਿਆਂ ਲੋਕਾਂ ਨੂੰ ਨਿੱਤ ਦਿਨ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਅਤੇ ਹੋਰ ਕਾਰਜਾਂ ਲਈ ਮੂਵਮੈਂਟ ਪਾਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚ ਕੱਟ ਲਗਾਉਂਦਿਆਂ ਜ਼ਿਲਾ ਪ੍ਰਸਾਸ਼ਨ ਨੇ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾਂ ਸਾਰੇ ਮੂਵਮੈਂਟ ਪਾਸ ਮਿਤੀ 1 ਅਪ੍ਰੈਲ, 2020 ਤੋਂ ਰੱਦ ਕਰ ਦਿੱਤੇ ਹਨ।

ਵੇਖੋ ਵੀਡੀਓ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਲਈ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ, ਮੁੱਖ ਖੇਤੀਬਾੜੀ ਅਫ਼ਸਰ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਜ਼ੋਨਲ ਲਾਇਸੰਸਿੰਗ ਅਥਾਰਟੀ ਡਰੱਗਜ਼, ਸਿਵਲ ਸਰਜਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਿਪਟੀ ਡਾਇਰੈਕਟਰ ਡੇਅਰੀ, ਜ਼ਿਲ੍ਹਾ ਮੰਡੀ ਅਫ਼ਸਰ, ਨਗਰ ਨਿਗਮ ਲੁਧਿਆਣਾ, ਵਧੀਕ ਕਮਿਸ਼ਨਰ ਨਗਰ ਨਿਗਮ ਵੱਲੋਂ ਜੋ ਪਾਸ ਜਾਰੀ ਕੀਤੇ ਗਏ ਹਨ, ਉਹ ਵੈਲਿਡ ਮੰਨੇ ਜਾਣਗੇ।

ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਜਲੰਧਰ ਬਾਈਪਾਸ ਸਥਿਤ ਮੁੱਖ ਸਬਜ਼ੀ ਮੰਡੀ ਵਿੱਚ ਸਬਜ਼ੀ ਅਤੇ ਫਰੂਟ ਵੇਚਣ ਵਾਲੇ ਕਿਸਾਨ ਆਦਿ ਹੁਣ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਸਮਾਨ ਲਿਆ ਸਕਣਗੇ। ਮੰਡੀ ਵਿੱਚ ਰੇਹੜੀ ਵਾਲੇ, ਆਮ ਲੋਕ ਜਾਂ ਹੋਰ ਨਿੱਜੀ ਦੁਕਾਨਦਾਰ ਨਹੀਂ ਆ ਸਕਣਗੇ। ਹਰੇਕ ਐਤਵਾਰ ਨੂੰ ਸਬਜ਼ੀ ਮੰਡੀ ਨੂੰ ਸੈਨੀਟਾਈਜ਼ ਕੀਤਾ ਜਾਇਆ ਕਰੇਗਾ। ਲੁਧਿਆਣਾ ਵਿੱਚ ਵੀ ਕਰਫਿਊ ਨੂੰ 1 ਅਪ੍ਰੈੱਲ ਤੋਂ ਵਧਾ ਕੇ 14 ਅਪ੍ਰੈੱਲ, 2020 ਤੱਕ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ: ਕੋਰੋਨਾ ਖ਼ਿਲਾਫ਼ ਜੰਗ ਲਈ ਕੈਪਟਨ ਨੇ ਘਟਾਈ ਆਪਣੀ ਸੁਰੱਖਿਆ

ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਕਿਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 138 ਨਮੂਨੇ ਲਏ ਜਿਨ੍ਹਾ ਵਿੱਚੋਂ 3 ਪਾਜ਼ੀਟਿਵ (2 ਲੁਧਿਆਣਾ ਅਤੇ 1 ਜਲੰਧਰ), 1 ਮੌਤ, 92 ਨੈਗੇਟਿਵ ਪਾਏ ਗਏ ਹਨ। 43 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਹ 43 ਨਮੂਨੇ ਮਿਤੀ 31 ਮਾਰਚ ਨੂੰ ਹੀ ਲਏ ਗਏ ਹਨ।

ABOUT THE AUTHOR

...view details