ਪੰਜਾਬ

punjab

ETV Bharat / state

ਮਾਲਵਾ ਸੱਭਿਆਚਾਰਕ ਮੰਚ ਨੇ ਲਾਂਚ ਕੀਤਾ ਬਸੰਤ ਪੰਚਮੀ ਮੌਕੇ ਕੈਲੰਡਰ - ਬਸੰਤ ਪੰਚਮੀ ਮੌਕੇ ਕੈਲੰਡਰ

ਨਵੇਂ ਸਾਲ ਦੇ ਬਸੰਤ ਪੰਚਮੀ ਮੌਕੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਕੈਲੰਡਰ ਲਾਂਚ ਕੀਤਾ ਗਿਆ ਹੈ।

new calendar launched,Malwa Cultural Forum
ਫ਼ੋਟੋ

By

Published : Jan 29, 2020, 4:48 PM IST

Updated : Jan 29, 2020, 4:58 PM IST

ਲੁਧਿਆਣਾ: ਨਵੇਂ ਸਾਲ ਦੇ ਬਸੰਤ ਪੰਚਮੀ ਮੌਕੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਕੈਲੰਡਰ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬਾ ਵਾਸੀਆਂ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ।

ਵੇਖੋ ਵੀਡੀਓ

ਮਾਲਵਾ ਸੱਭਿਆਚਾਰਕ ਮੰਚ ਨੇ ਬੁੱਧਵਾਰ ਨੂੰ ਲੁਧਿਆਣਾ ਵਿੱਚ ਬਸੰਤ ਪੰਚਮੀ ਮੌਕੇ ਜਿੱਥੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ ਗਈ, ਉਥੇ ਹੀ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ। ਇਹ ਕੈਲੰਡਰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਵੱਖ ਵੱਖ ਖੇਤਰਾਂ 'ਚ ਅਹਿਮ ਯੋਗਦਾਨ ਪਾਉਣ ਵਾਲਿਆਂ ਨੂੰ ਸਮਰਪਿਤ ਕੀਤਾ ਗਿਆ।

ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਮਾਲਵਾ ਸੱਭਿਆਚਾਰਕ ਮੰਚ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਵਿੱਚ ਅਹਿਮ ਯੋਗਦਾਨ ਦੇਣ ਵਾਲਿਆਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਵੇ।

ਉੱਥੇ ਹੀ, ਮਾਲਵਾ ਸੱਭਿਆਚਾਰਕ ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਇਹ ਕੈਲੰਡਰ ਉਨ੍ਹਾਂ ਧੀਆਂ ਨੂੰ ਸਮਰਪਿਤ ਕੀਤਾ ਗਿਆ ਜਿਨ੍ਹਾਂ ਦੀ ਲੋਹੜੀ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਬੀਤੇ ਦਿਨੀਂ ਮਨਾਈ ਗਈ ਸੀ।

ਇਹ ਵੀ ਪੜ੍ਹੋ: ਕਿੱਕੀ ਢਿੱਲੋਂ ਨੇ ਨਕਾਰੇ ਜਸਬੀਰ ਕੌਰ ਵੱਲੋਂ ਲਗਾਏ ਦੋਸ਼

Last Updated : Jan 29, 2020, 4:58 PM IST

ABOUT THE AUTHOR

...view details