ਪੰਜਾਬ

punjab

ETV Bharat / state

ਲੁਧਿਆਣਾ ਸਿਵਲ ਹਸਪਤਾਲ 'ਚੋਂ ਨਵ-ਜੰਮੀ ਬੱਚੀ ਚੋਰੀ, ਸੀਸੀਟੀਵੀ 'ਚ ਤਸਵੀਰਾਂ ਕੈਦ - ludhiana civil hospital

ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇੱਕ ਨਵ-ਜੰਮੀ ਬੱਚੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਚੁੱਕਣ ਵਾਲੀ ਮਹਿਲਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਉਸ ਬੱਚੀ ਨੇ ਐਤਵਾਰ ਨੂੰ ਜਨਮ ਲਿਆ ਸੀ ਅਤੇ ਮੰਗਲਵਾਰ ਨੂੰ ਇੱਕ ਮਹਿਲਾ ਉਸ ਨੂੰ ਚੁੱਕ ਕੇ ਲੈ ਗਈ।

ਲੁਧਿਆਣਾ ਸਿਵਲ ਹਸਪਤਾਲ 'ਚੋਂ ਨਵ-ਜੰਮੀ ਬੱਚੀ ਚੋਰੀ
ਲੁਧਿਆਣਾ ਸਿਵਲ ਹਸਪਤਾਲ 'ਚੋਂ ਨਵ-ਜੰਮੀ ਬੱਚੀ ਚੋਰੀ

By

Published : Feb 11, 2020, 9:56 PM IST

ਲੁਧਿਆਣਾ: ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇੱਕ ਨਵ-ਜੰਮੀ ਬੱਚੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਚੁੱਕਣ ਵਾਲੀ ਮਹਿਲਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਉਸ ਬੱਚੀ ਨੇ ਐਤਵਾਰ ਨੂੰ ਜਨਮ ਲਿਆ ਸੀ ਅਤੇ ਮੰਗਲਵਾਰ ਨੂੰ ਇੱਕ ਮਹਿਲਾ ਉਸ ਨੂੰ ਚੁੱਕ ਕੇ ਲੈ ਗਈ।

ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਢੰਡਾਰੀ ਦਾ ਰਹਿਣ ਵਾਲਾ ਹੈ ਅਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਸੀ ਪਰ ਪਰਿਵਾਰ ਦੇ ਹਸਪਤਾਲ 'ਚੋਂ ਜਾਣ ਤੋਂ ਪਹਿਲਾ ਹੀ ਇੱਕ ਮਹਿਲਾ ਬੱਚੀ ਨੂੰ ਚੁੱਕ ਕੇ ਲੈ ਗਈ।

ਲੁਧਿਆਣਾ ਸਿਵਲ ਹਸਪਤਾਲ 'ਚੋਂ ਨਵ-ਜੰਮੀ ਬੱਚੀ ਚੋਰੀ

ਇਹ ਵੀ ਪੜ੍ਹੋ: ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ

ਉਧਰ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਵਿੱਚੋਂ ਮਹਿਲਾ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਬੱਚੀ ਨੂੰ ਜਲਦ ਹੀ ਬਰਾਮਦ ਕਰ ਲਿਆ ਜਾਵੇਗਾ। ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਬੱਚੀ ਦੋ ਦਿਨ ਪਹਿਲਾਂ ਜੰਮੀ ਸੀ ਅਤੇ ਮੰਗਲਵਾਰ ਨੂੰ ਬੱਚੀ ਤੇ ਉਸ ਦੀ ਮਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਘਰ ਛੱਡਣ ਲਈ ਜਦੋਂ ਗੱਡੀ ਮੰਗਾਈ ਜਾ ਰਹੀ ਸੀ ਤਾਂ ਇੱਕ ਮਹਿਲਾ ਬੱਚੀ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਪੀੜਤ ਮਾਂ ਦੀ ਇਹ ਤੀਜੀ ਬੱਚੀ ਸੀ ਅਤੇ ਇੱਥੇ ਜਿਸ ਔਰਤ ਨੇ ਬੱਚੀ ਨੂੰ ਚੁੱਕਿਆ ਹੈ ਉਹ ਦੇਰ ਰਾਤ ਤੋਂ ਬੱਚੀ ਦੀ ਮਾਂ ਦੇ ਨਾਲ ਹੀ ਸੀ।

ABOUT THE AUTHOR

...view details