ਪੰਜਾਬ

punjab

ETV Bharat / state

ਗੁਆਢੀਆਂ ਨੇ ਪਾੜੇ ਸਿਰ ਵੀਡੀਓ ਵਾਇਰਲ - ਤੇਜ਼ ਹਥਿਆਰਾ

ਪੁਰਾਣੀ ਰੰਜ਼ਿਸ ਦੇ ਚੱਲਦਿਆਂ ਗੁਆਢੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਸ ਕਾਰਨ ਅਮਨਪ੍ਰੀਤ ਅਤੇ ਉਨ੍ਹਾਂ ਦੇ ਪਿਤਾ ਬੁਰੀ ਤਰ੍ਹਾਂ ਜਖਮੀ ਹੋ ਗਏ। ਉਨ੍ਹਾਂ ਦੇ ਗੁਆਢੀਆਂ ਵੱਲੋਂ ਨਸ਼ਾ ਵੇਚਣ ਦਾ ਧੰਦਾ ਕੀਤਾ ਜਾਂਦਾ ਹੈ।

ਗੁਆਢੀਆਂ ਨੇ ਪਾੜੇ ਸਿਰ ਵੀਡੀਓ ਵਾਇਰਲ
ਗੁਆਢੀਆਂ ਨੇ ਪਾੜੇ ਸਿਰ ਵੀਡੀਓ ਵਾਇਰਲ

By

Published : Aug 22, 2021, 2:09 PM IST

ਲੁਧਿਆਣਾ:ਜਿਲ੍ਹੇ ਵਿੱਚ ਅਪਰਾਧ ਬਹੁਤ ਜ਼ਿਆਦਾ ਵਧ ਗਿਆ ਹੈ। ਲੁਧਿਆਣਾ 'ਚ ਬੀਤੇ ਦਿਨ ਹੀ ਇਲਾਕਾ ਕਿਰਪਾਲ ਨਗਰ ਗਲੀ ਨੰਬਰ 4 'ਚ ਰਹਿੰਦੇ ਵਿਅਕਤੀ ਤੇ ਪੁਰਾਣੀ ਰੰਜ਼ਿਸ ਦੇ ਗੁਆਢੀਆਂ ਵੱਲੋਂ ਚਲਦੇ ਹਮਲਾ ਕਰ ਦਿੱਤਾ। ਜਿਸ ਕਾਰਨ ਅਮਨਪ੍ਰੀਤ ਅਤੇ ਉਨ੍ਹਾਂ ਦੇ ਪਿਤਾ ਬੁਰੀ ਤਰ੍ਹਾਂ ਜਖਮੀ ਹੋ ਗਏ।

ਗੁਆਢੀਆਂ ਨੇ ਪਾੜੇ ਸਿਰ ਵੀਡੀਓ ਵਾਇਰਲ

ਜਾਣਕਾਰੀ ਦਿੰਦੇ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਢੀਆਂ ਵੱਲੋਂ ਨਸ਼ਾ ਵੇਚਣ ਦਾ ਧੰਦਾ ਕੀਤਾ ਜਾਂਦਾ ਹੈ। ਹਰ ਦਿਨ ਨਸ਼ਾ ਖਰੀਦਣ ਲਈ ਮੁੰਡੇ ਟੋਲੀਆਂ ਬਣਾ ਕੇ ਖੜ੍ਹੇ ਰਹਿੰਦੇ ਹਨ। ਜਿਸ ਦਾ ਬੁਰਾ ਅਸਰ ਮੁਹੱਲਾ ਵਾਸੀਆਂ ਤੇ ਪੈਦਾ ਹੈ। ਦੋਸ਼ੀਆਂ ਨੇ ਮੁੰਡੇ ਬੁਲਾ ਕੇ ਤੇਜ਼ ਹਥਿਆਰਾ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਬਾਪ ਅਤੇ ਬੇਟਾ ਜਖਮੀ ਹੋ ਗਏ।

ਉਨ੍ਹਾਂ ਦੇ ਜਖਮ ਬਹੁਤ ਗਹਿਰੇ ਹਨ ਪੀੜਤ ਆਪਣਾ ਇਲਾਜ ਨਿੱਜੀ ਹਸਪਤਾਲ ਤੋਂ ਕਰਵਾ ਰਹੇ ਹਨ। ਇਸ ਪੂਰੀ ਘਟਨਾ ਦੀ ਵੀਡੀਓ ਕਿਸੇ ਵੱਲੋ ਛੱਤ 'ਤੇ ਖੜ ਕੇ ਬਣਾਈ ਗਈ। ਜੋ ਕਿ ਵਾਇਰਲ ਹੋ ਕਿ ਪੀੜਤਾਂ ਕੋਲ ਪਹੁੰਚ ਗਈ। ਉਨ੍ਹਾਂ ਨੇ ਇਹ ਵੀਡੀਓ ਪੁਲਿਸ ਨੂੰ ਵੀ ਦਿੱਤੀ ਹੈ।

ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤਾ ਜਾਵੇਗੀ।

ਇਹ ਵੀ ਪੜ੍ਹੋ:-ਮੀਂਹ ਪੈਣ ਤੋਂ ਬਾਅਦ ਪਾਣੀ ‘ਚ ਡੁੱਬਿਆ ਪੰਜਾਬ ਦਾ ਇਹ ਜ਼ਿਲ੍ਹਾ

ABOUT THE AUTHOR

...view details