ਪੰਜਾਬ

punjab

ETV Bharat / state

ਨੈਸ਼ਨਲ ਪ੍ਰਾਪਰਟੀ ਡੀਲਰ ਦੇ ਮਾਲਕ ਸਮਸ਼ੇਰ ਸਿੰਘ ਅਟਵਾਲ ਦਾ ਕਤਲ - Ludhiana latest news

ਲੁਧਿਆਣਾ ਦੇ ਪੌਸ਼ ਇਲਾਕੇ ਦੀ ਨੈਸ਼ਨਲ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਮਾਲਕ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਨੈਸ਼ਨਲ ਪ੍ਰਾਪਰਟੀ ਡੀਲਰ ਦੇ ਮਾਲਕ ਸਮਸ਼ੇਰ ਸਿੰਘ ਅਟਵਾਲ ਦਾ ਕਤਲ
ਨੈਸ਼ਨਲ ਪ੍ਰਾਪਰਟੀ ਡੀਲਰ ਦੇ ਮਾਲਕ ਸਮਸ਼ੇਰ ਸਿੰਘ ਅਟਵਾਲ ਦਾ ਕਤਲ

By

Published : Jul 12, 2020, 10:30 AM IST

ਲੁਧਿਆਣਾ: ਪੌਸ਼ ਇਲਾਕੇ ਵਿੱਚ ਨੈਸ਼ਨਲ ਪ੍ਰਾਪਰਟੀ ਡੀਲਰ ਦੇ ਮਾਲਕ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਹੋਣ ਤੋਂ ਬਾਅਦ ਇਲਾਕੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਜਤਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਸ਼ਮਸ਼ੇਰ ਸਿੰਘ ਸ਼ਾਮ ਤੋਂ ਹੀ ਫੋਨ ਨਹੀਂ ਚੁੱਕ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਦੁਕਾਨ ਕੋਲ ਜਾ ਕੇ ਦੇਖਿਆ ਤਾਂ ਦੁਕਾਨ ਨੂੰ ਤਾਲਾ ਲੱਗਾ ਹੋਇਆ ਸੀ ਪਰ ਦੁਕਾਨ ਦੇ ਤਾਲੇ ਨੂੰ ਖੂਨ ਲੱਗਾ ਹੋਇਆ ਸੀ।

ਨੈਸ਼ਨਲ ਪ੍ਰਾਪਰਟੀ ਡੀਲਰ ਦੇ ਮਾਲਕ ਸਮਸ਼ੇਰ ਸਿੰਘ ਅਟਵਾਲ ਦਾ ਕਤਲ

ਇਸ ਮਗਰੋਂ ਪੁਲਿਸ ਨੇ ਦੁਕਾਨ ਨੂੰ ਖੋਲ੍ਹਿਆ ਤਾਂ ਸ਼ਮਸ਼ੇਰ ਸਿੰਘ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਨਵਾਂ ਨੌਕਰ ਰੱਖਿਆ ਸੀ ਜਿਸ ਦੀ ਕਤਲ ਹੋਣ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਸ਼ਮਸ਼ੇਰ ਸਿੰਘ ਦਾ ਬੇਸਬਾਲ ਦੇ ਬੈਟ ਨਾਲ ਮਾਰ ਕੇ ਕਤਲ ਕੀਤਾ ਤੇ ਮ੍ਰਿਤਕ ਦੀ ਲਾਸ਼ ਨੂੰ ਉਸ ਦੇ ਦਫਤਰ ਦੇ ਵਿੱਚ ਹੀ ਬਾਹਰੋਂ ਬੰਦ ਕਰ ਦਿੱਤਾ।

ਉੱਥੇ ਹੀ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਨੌਕਰ ਜ਼ਖ਼ਮੀ ਹਾਲਤ ਵਿੱਚ ਜਾ ਕੇ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੁਕਾਨ ਵਿੱਚ ਸੀਸੀਟੀਵੀ ਲੱਗੇ ਹੋਏ ਸਨ ਜਿਸ ਦੀ ਡੀਵੀਡੀ ਨੂੰ ਮੁਲਜ਼ਮ ਨਾਲ ਲੈ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਗੁਰਨਾਮ ਭੁੱਲਰ ਸਮੇਤ 40 ਲੋਕਾਂ 'ਤੇ ਰਾਜਪੁਰਾ 'ਚ 188 ਦਾ ਪਰਚਾ ਦਰਜ

ABOUT THE AUTHOR

...view details