ਪੰਜਾਬ

punjab

ETV Bharat / state

ਮਹਾਰਾਸ਼ਟਰ 'ਚ 8ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚੋਂ ਗਾਇਬ ਸ਼ਹੀਦ ਸੁਖਦੇਵ ਦਾ ਨਾਂਅ - ਇਤਿਹਾਸ ਦੀ ਕਿਤਾਬ 'ਚੋਂ ਗਾਇਬ ਸ਼ਹੀਦ ਸੁਖਦੇਵ ਦਾ ਨਾਂਅ

ਮਹਾਰਾਸ਼ਟਰ ਵਿੱਚ ਪੜ੍ਹਾਈ ਜਾਣ ਵਾਲੀ ਅੱਠਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਸ਼ਹੀਦ ਸੁਖਦੇਵ ਦਾ ਨਾਂਅ ਗਾਇਬ ਹੈ। ਉਨ੍ਹਾਂ ਦੀ ਥਾਂ ਕਿਸੇ ਅਨਵਰ ਹੁਸੈਨ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।

ਫ਼ੋਟੋ।
ਫ਼ੋਟੋ।

By

Published : Jul 24, 2020, 11:39 AM IST

ਲੁਧਿਆਣਾ: ਮਹਾਰਾਸ਼ਟਰ ਵਿੱਚ ਪੜ੍ਹਾਈ ਜਾਣ ਵਾਲੀ ਅੱਠਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਦਰਅਸਲ ਇਸ ਕਿਤਾਬ ਵਿੱਚੋਂ ਸ਼ਹੀਦ ਸੁਖਦੇਵ ਦਾ ਨਾਂਅ ਗਾਇਬ ਹੈ।

ਵੇਖੋ ਵੀਡੀਓ

ਇਸ ਕਿਤਾਬ ਦੇ ਵਿੱਚ ਲਿਖਿਆ ਗਿਆ ਹੈ ਕਿ 1931 ਵਿਚ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਅਨਵਰ ਨੂੰ ਫਾਂਸੀ ਦਿੱਤੀ ਗਈ ਸੀ, ਜਦੋਂ ਕਿ ਸੱਚਾਈ ਤੋਂ ਸਾਰੇ ਵਾਕਿਫ਼ ਹਨ ਕੇ ਇਨ੍ਹਾਂ ਦੋਵਾਂ ਮਹਾਨ ਸ਼ਹੀਦਾਂ ਦੇ ਨਾਲ ਸੁਖਦੇਵ ਥਾਪਰ ਨੂੰ ਸ਼ਹੀਦ ਕੀਤਾ ਗਿਆ ਸੀ।

ਫ਼ੋਟੋ।

ਸ਼ਹੀਦ ਸੁਖਦੇਵ ਦੀ ਥਾਂ ਅਨਵਰ ਹੁਸੈਨ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਸ਼ਹੀਦ ਸੁਖਦੇਵ ਦੇ ਦੋਹਤੇ ਨੇ ਇਤਰਾਜ਼ ਪ੍ਰਗਟਾਇਆ ਹੈ। ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨੇ ਕਿਹਾ ਕਿ ਸਾਡੇ ਸ਼ਹੀਦਾਂ ਕਰਕੇ ਹੀ ਅੱਜ ਅਸੀਂ ਆਜ਼ਾਦ ਹਿੰਦੁਸਤਾਨ ਵਿੱਚ ਸਾਹ ਲੈਣ ਦੇ ਕਾਬਿਲ ਹੋ ਸਕੇ ਹਾਂ ਪਰ ਸਰਕਾਰਾਂ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਅਣਗੌਲਿਆਂ ਕਰ ਰਹੀ ਹੈ।

ਫ਼ੋਟੋ।

ਉਨ੍ਹਾਂ ਕਿਹਾ ਕਿ ਕਿਤਾਬ ਦੇ ਵਿੱਚ ਮਹਾਰਾਸ਼ਟਰ ਦੀ ਸਰਕਾਰ ਨੇ ਸ਼ਹੀਦ ਸੁਖਦੇਵ ਦਾ ਨਾਂਅ ਹੀ ਸ਼ਾਮਲ ਨਹੀਂ ਕੀਤਾ। ਇਹ ਕਿਤਾਬ ਦਾ ਵਰਕਾ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਵਿਸ਼ਾਲ ਨੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਬਦਲਣ ਲਈ ਕਿਹਾ ਹੈ।

For All Latest Updates

TAGGED:

ABOUT THE AUTHOR

...view details