ਪੰਜਾਬ

punjab

By

Published : Apr 24, 2020, 4:57 PM IST

ETV Bharat / state

ਰਮਜ਼ਾਨ ਨੂੰ ਲੈ ਕੇ ਨਾਇਬ ਸ਼ਾਹੀ ਇਮਾਮ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ

ਪਵਿੱਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਈ ਹੈ ਕਿ ਸਰਘੀ ਅਤੇ ਅਫਤਾਰੀ ਦੇ ਮੁਤਾਬਕ ਮਸਜਿਦਾਂ ਤੱਕ ਜਾਂ ਸਬੰਧਤ ਇਲਾਕਿਆਂ ਤੱਕ ਫਲ ਸਬਜ਼ੀਆਂ ਆਦਿ ਸਪਲਾਈ ਕੀਤੀਆਂ ਜਾਣ।

ਫ਼ੋਟੋ।
ਫ਼ੋਟੋ।

ਲੁਧਿਆਣਾ: ਪਵਿੱਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਰੋਜ਼ੇ ਰੱਖੇ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਕੀਤਾ ਜਾਵੇ।

ਵੇਖੋ ਵੀਡੀਓ

ਇਸ ਨੂੰ ਲੈ ਕੇ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਈ ਹੈ ਕਿ ਸਰਘੀ ਅਤੇ ਅਫਤਾਰੀ ਦੇ ਮੁਤਾਬਕ ਮਸਜਿਦਾਂ ਤੱਕ ਜਾਂ ਸਬੰਧਤ ਇਲਾਕਿਆਂ ਤੱਕ ਫਲ ਸਬਜ਼ੀਆਂ ਆਦਿ ਸਪਲਾਈ ਕੀਤੀਆਂ ਜਾਣ।

ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਰੋਸੇ ਦੇ ਮਹੀਨੇ ਦੌਰਾਨ ਆਜ਼ਾਨ ਅਦਾ ਕਰਨ ਦੀ ਵੀ ਆਗਿਆ ਦੇਵੇ, ਕਿਉਂਕਿ ਆਜ਼ਾਨ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਜਿਨ੍ਹਾਂ ਲੋਕਾਂ ਨੇ ਰੋਜ਼ੇ ਰੱਖੇ ਨੇ ਉਨ੍ਹਾਂ ਤੱਕ ਖੁਦਾ ਦਾ ਪੈਗ਼ਾਮ ਜਾ ਸਕੇ।

ਉਨ੍ਹਾਂ ਕਿਹਾ ਕਿ ਸਮਾਂ ਘੱਟ ਹੈ ਇਸ ਮੁਤਾਬਕ ਪ੍ਰਸ਼ਾਸਨ ਮਸਜਿਦਾਂ ਜਾਂ ਸਬੰਧਤ ਇਲਾਕਿਆਂ ਦੇ ਵਿੱਚ ਜਿੱਥੇ ਲੋਕ ਰੋਜ਼ੇ ਰੱਖਦੇ ਨੇ ਉੱਥੇ ਫਲ ਸਬਜ਼ੀਆਂ ਮੁਹੱਈਆ ਕਰਵਾਏ ਤਾਂ ਜੋ ਉਹ ਆਪਣੀ ਲੋੜ ਮੁਤਾਬਕ ਖਰੀਦ ਸਕਣ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਰੋਨਾ ਖਿਲਾਫ ਜੋ ਜੰਗ ਲੜ ਰਹੇ ਨੇ ਮੁਸਲਿਮ ਭਾਈਚਾਰਾ ਵੀ ਇਸ ਜੰਗ ਚ ਉਨ੍ਹਾਂ ਦੇ ਨਾਲ ਹੈ।

ABOUT THE AUTHOR

...view details