ਪੰਜਾਬ

punjab

ETV Bharat / state

ਜੇ ਖੇਤੀ ਕਾਨੂੰਨ ਰੱਦ ਹੋ ਜਾਣ ਤਾਂ ਰਾਜੋਆਣਾ ਦੀ ਰਿਹਾਈ ’ਤੇ ਕੋਈ ਦਿੱਕਤ ਨਹੀਂ: ਬਿੱਟੂ - ਵਿਧਾਇਕ ਗੁਰਕੀਰਤ ਕੋਟਲੀ

ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਮੁੜ ਤੋਂ ਸਿਆਸਤ ਗਰਮਾ ਗਈ ਹੈ, ਇਸ ਮੁੱਦੇ ’ਤੇ ਰਵਨੀਤ ਬਿੱਟੂ ਅਤੇ ਵਿਧਾਇਕ ਕੋਟਲੀ ਨੇ ਕਿਹਾ ਜੇਕਰ ਖੇਤੀ ਕਨੂੰਨ ਰੱਦ ਹੋ ਜਾਣ ਤਾਂ ਉਨ੍ਹਾਂ ਦਾ ਪਰਿਵਾਰ ਰਾਜੋਆਣਾ ਨੂੰ ਰਿਹਾਣ ਕਰਨ ’ਤੇ ਕੋਈ ਵਿਰੋਧ ਨਹੀਂ ਕਰੇਗਾ।

ਜੇ ਖੇਤੀ ਕਾਨੂੰਨ ਰੱਦ ਹੋ ਜਾਣ ਤਾਂ ਰਾਜੋਆਣਾ ਦੀ ਰਿਹਾਈ ’ਤੇ ਕੋਈ ਦਿੱਕਤ ਨਹੀਂ: ਬਿੱਟੂ
ਜੇ ਖੇਤੀ ਕਾਨੂੰਨ ਰੱਦ ਹੋ ਜਾਣ ਤਾਂ ਰਾਜੋਆਣਾ ਦੀ ਰਿਹਾਈ ’ਤੇ ਕੋਈ ਦਿੱਕਤ ਨਹੀਂ: ਬਿੱਟੂ

By

Published : Jan 11, 2021, 9:47 PM IST

ਲੁਧਿਆਣਾ: ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਮੁੜ ਤੋਂ ਸਿਆਸਤ ਗਰਮਾ ਗਈ ਹੈ, ਇਸ ਮੁੱਦੇ ’ਤੇ ਰਵਨੀਤ ਬਿੱਟੂ ਅਤੇ ਵਿਧਾਇਕ ਕੋਟਲੀ ਨੇ ਕਿਹਾ ਜੇਕਰ ਖੇਤੀ ਕਨੂੰਨ ਰੱਦ ਹੋ ਜਾਣ ਤਾਂ ਉਨ੍ਹਾਂ ਦਾ ਪਰਿਵਾਰ ਰਾਜੋਆਣਾ ਨੂੰ ਰਿਹਾਣ ਕਰਨ ’ਤੇ ਕੋਈ ਵਿਰੋਧ ਨਹੀਂ ਕਰੇਗਾ।

ਰਾਜੋਆਣਾ ਦੀ ਰਿਹਾਈ ’ਤੇ 26 ਜਨਵਰੀ ਨੂੰ ਸਰਕਾਰ ਸੁਣਾ ਸਕਦਾ ਹੈ ਫ਼ੈਸਲਾ

ਬਲਵੰਤ ਸਿੰਘ ਰਾਜੋਆਣਾ

ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਅਰਜ਼ੀ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਕੋਲ ਅਟਕੀ ਪਈ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਮਾਣਯੋਗ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਸ ਮਾਮਲੇ ’ਤੇ 26 ਜਨਵਰੀ ਤੱਕ ਕੋਈ ਫੈਸਲਾ ਕਰਨ ਦਾ ਹੁਕਮ ਦਿੱਤਾ ਹੈ।

ਅਕਾਲੀ ਦਲ (ਬ) ਚਾਹੁੰਦਾ ਹੈ ਰਾਜੋਆਣਾ ਦੀ ਹੋਵੇ ਰਿਹਾਈ

ਇਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਰਾਜੋਆਣਾ ਦੀ ਰਿਹਾਈ ਹੋਣੀ ਚਾਹੀਦੀ ਹੈ ਉਥੇ ਹੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੇ ਬੀਤੇ ਦਿਨ ਕਿਹਾ ਸੀ ਕਿ ਜੇਕਰ ਸਰਕਾਰ ਖੇਤੀ ਨੂੰ ਰੱਦ ਕਰ ਦਿੰਦੀ ਹੈ ਤਾਂ ਉਨ੍ਹਾਂ ਨੂੰ ਰਾਜੋਆਣਾ ਨੂੰ ਰਿਹਾ ਕਰਨ ਤੇ ਕੋਈ ਵੀ ਨਰਾਜ਼ਗੀ ਨਹੀਂ ਹੋਵੇਗੀ।

ਜੇਕਰ ਕੇਂਦਰ ਸਰਕਾਰ ਕਾਨੂੰਨ ਰੱਦ ਕਰਦੀ ਹੈ ਤਾਂ ਸਾਡਾ ਪਰਿਵਾਰ ਵੀ ਰਾਜੋਆਣਾ ਦੀ ਰਿਹਾਈ ’ਤੇ ਵਿਰੋਧ ਨਹੀਂ ਕਰੇਗਾ: ਕੋਟਲੀ

ਗੁਰਕੀਰਤ ਸਿੰਘ ਕੋਟਲੀ

ਰਵਨੀਤ ਬਿੱਟੂ ਦੇ ਪਰਿਵਾਰਕ ਮੈਂਬਰ ਅਤੇ ਖੰਨਾ ਤੋਂ ਵਿਧਾਇਕ ਗੁਰਕੀਰਤ ਕੋਟਲੀ ਨੇ ਵੀ ਮੈਂਬਰ ਪਾਰਲੀਮੈਂਟ ਦੇ ਬਿਆਨ ’ਤੇ ਸਹਿਮਤੀ ਪ੍ਰਗਟਾਈ ਹੈ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਖੇਤੀ ਨੂੰ ਰੱਦ ਕਰਕੇ ਦਰਿਆਦਿਲੀ ਦਿਖਾਈ ਤਾਂ ਉਹ ਵੀ ਆਪਣਾ ਦਿਲ ਵੱਡਾ ਕਰਕੇ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਕੋਈ ਵੀ ਵਿਰੋਧ ਨਹੀਂ ਜਤਾਉਣਗੇ। ਜ਼ਿਕਰੇ-ਖਾਸ ਹੈ ਕਿ ਬੀਤੇ ਦਿਨੀਂ ਕਈ ਨਿੱਜੀ ਚੈਨਲਾਂ ’ਤੇ ਰਵਨੀਤ ਬਿੱਟੂ ਵੱਲੋਂ ਇਹ ਬਿਆਨ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ।

ABOUT THE AUTHOR

...view details