ਪੰਜਾਬ

punjab

ETV Bharat / state

ਪਾਇਲ: ਬਿਜਲੀ ਦਾ ਬਿੱਲ ਭਰਨ ਗਏ ਨੌਜਵਾਨ ਦਾ ਕਤਲ - ਡੀਐੱਸਪੀ ਹਰਦੀਪ ਸਿੰਘ ਚੀਮਾ

ਪਾਇਲ ਦੇ ਪਿੰਡ ਲਹਿਲ ਦੇ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ।

ਪਾਇਲ: ਬਿਜਲੀ ਦਾ ਬਿੱਲ ਭਰਨ ਗਏ ਨੌਜਵਾਨ ਦਾ ਕਤਲ
Murder of young man in Payal

By

Published : Sep 4, 2020, 3:31 PM IST

ਲੁਧਿਆਣਾ: ਪਾਇਲ ਦੇ ਪਿੰਡ ਲਹਿਲ ਤੋਂ ਧਮੋਟ ਬਿਜਲੀ ਦਫ਼ਤਰ ਵਿਖੇ ਬਿਜਲੀ ਦਾ ਬਿੱਲ ਭਰਨ ਗਏ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਲਾਸ਼ ਨਹਿਰ ਦੇ ਨੇੜੇ ਖੇਤਾਂ 'ਚੋਂ ਮਿਲੀ ਹੈ।

Murder of young man in Payal

ਜਾਣਕਾਰੀ ਅਨੁਸਾਰ ਪਿੰਡ ਲਹਿਲ ਦਾ ਨੌਜਵਾਨ ਸਤਵਿੰਦਰ ਸਿੰਘ (25) ਪੁੱਤਰ ਸਰਬਜੀਤ ਸਿੰਘ ਉਪ ਮੰਡਲ ਦਫ਼ਤਰ ਧਮੋਟ ਵਿਖੇ ਬਿਜਲੀ ਦਾ ਬਿੱਲ ਭਰਨ ਲਈ ਗਿਆ ਸੀ, ਜਿਸ ਦਾ ਬਾਅਦ ਦੁਪਹਿਰ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨਹਿਰ ਦੇ ਨੇੜੇ ਖੇਤਾਂ ਵਿੱਚੋਂ ਮਿਲੀ ਹੈ। ਨੌਜਵਾਨ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ।

ਡੀਐੱਸਪੀ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਤਲ ਰਾਡ ਵਰਗੇ ਹਥਿਆਰ ਨਾਲ ਸਿਰ 'ਚ ਗੁਝੀਆ ਸੱਟਾਂ ਮਾਰ ਕੇ ਕੀਤਾ ਗਿਆ ਹੈ। ਪੁਲਿਸ ਵੱਲੋਂ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਤੇ ਇੱਕ ਪੁੱਤਰ ਛੱਡ ਗਿਆ ਹੈ।

ਇਹ ਵੀ ਪੜੋ: ਤਰਨ ਤਾਰਨ ਪਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼, 4 ਮੁਲਜ਼ਮ ਗ੍ਰਿਫ਼ਤਾਰ

ABOUT THE AUTHOR

...view details