ਪੰਜਾਬ

punjab

ETV Bharat / state

ਲੁਧਿਆਣਾ ਵਿੱਚ ਭਾਜਪਾ ਆਗੂ ਦਾ ਕਤਲ

Murder of BJP leader in Ludhiana ਲੁਧਿਆਣਾ ਵਿੱਚ ਬੀਜੇਪੀ ਲੀਡਰ ਦਾ ਕਤਲ ਹੋ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪੁਲਿਸ ਪਹੁੰਚ ਚੁੱਕੀ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ ਚ ਭਾਜਪਾ ਆਗੂ ਦਾ ਕਤਲ
ਲੁਧਿਆਣਾ ਚ ਭਾਜਪਾ ਆਗੂ ਦਾ ਕਤਲ

By

Published : Aug 20, 2022, 7:20 PM IST

ਲੁਧਿਆਣਾ: ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਵੱਡੀ ਘਟਨਾ ਪੰਜਾਬ ਵਿੱਚ ਵਾਪਰ ਰਹੀ ਹੈ। ਹੁਣ ਪੰਜਾਬ ਵਿੱਚ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ। ਲੁਧਿਆਣਾ ਦੇ ਸ਼ਿਵਪੂਰੀ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 8-10 ਨੌਜਵਾਨਾਂ ਨੇ ਬੀਜੇਪੀ ਆਗੂ ਉੱਤੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਹੜਕੰਪ ਮੱਚ ਗਿਆ।

ਇਸ ਹਮਲੇ ਤੋਂ ਬਾਅਦ ਬੀਜੇਪੀ ਆਗੂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਹਸਪਤਾਲ ਵਿੱਚ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਾਮਲੇ ਵਿਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਘਟਨਾ ਸਥਾਨ ਉੱਤੇ ਪਹੁੰਚਣੇ ਸ਼ੁਰੂ ਹੋ ਗਏ। ਜਦੋਂ ਇਸ ਵਾਰਦਾਤ ਬਾਰੇ ਪਤਾ ਲੱਗਿਆ ਤਾਂ ਬੀਜੇਪੀ ਜ਼ਿਲਾ ਪ੍ਰਧਾਨ ਵੀ ਇਸ ਮੌਕੇ ਤੇ ਪਹੁੰਚੇ।

ਲੁਧਿਆਣਾ ਚ ਭਾਜਪਾ ਆਗੂ ਦਾ ਕਤਲ

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੇਰ ਰਾਤ ਬੀਜੇਪੀ ਆਗੂ ਭਾਰਤ ਭੂਸ਼ਨ ਸ਼ਰਮਾ ਉੱਤੇ ਕੁਝ ਲੋਕਾਂ ਨੇ ਹਮਲਾ ਕਰ ਜਖ਼ਮੀ ਕਰ ਦਿੱਤਾ ਸੀ ਅਤੇ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ (Murder of BJP leader in Ludhiana)। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਭਾਜਪਾ ਆਗੂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਨ ਦਿਹਾੜੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਕਾਤਲਾਂ ਨੇ ਤਾਂਬੜਤੋੜ ਗੋਲੀਆਂ ਮਾਰ ਮੂਸੇਵਾਲਾ ਦਾ ਕਤਲ ਕੀਤਾ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਕਤਲ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਲੁਧਿਆਣਾ ਵਿੱਚ ਭਾਜਪਾ ਲੀਡਰ ਦਾ ਹਮਲਾਵਰਾਂ ਨੇ ਕਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ:ਚੱਕੀ ਪੁੱਲ ਉੱਤੇ ਰੇਲਵੇ ਦਾ ਖੁਲਾਸਾ, ਦਿੱਤੀ ਸੀ ਚਿਤਾਵਨੀ ਨਹੀਂ ਲਿਆ ਕੋਈ ਐਕਸ਼ਨ

ABOUT THE AUTHOR

...view details