ਪੰਜਾਬ

punjab

ETV Bharat / state

ਪੈਸੇ ਲੈਣ ਦੇਣ ਨੂੰ ਲੈ ਕੇ ਹੋਇਆ ਕਤਲ - ਥਾਣਾ ਸਿਟੀ

ਪੈਸੇ ਦੇ ਲੈਣ ਦੇਣ ਨੂੰ ਲੈ ਕੇ ਖੰਨਾ ਵਿੱਚ ਕਤਲ ਹੋਇਆ। ਮ੍ਰਿਤਕ ਰਾਤ ਨੂੰ ਦਿੱਤੇ ਹੋਏ ਪੈਸੇ ਲੈਣ ਦੇ ਲਈ ਘਰ ਇਹ ਕਹਿ ਕੇ ਨਿਕਲ ਗਿਆ ਸੀ ਕਿ ਉਹ ਪੈਸੇ ਲੈ ਕੇ ਹੀ ਵਾਪਸ ਆਵੇਗਾ।

ਪੈਸੇ ਲੈਣ ਦੇਣ ਨੂੰ ਲੈ ਕੇ ਹੋਇਆ ਕਤਲ
ਪੈਸੇ ਲੈਣ ਦੇਣ ਨੂੰ ਲੈ ਕੇ ਹੋਇਆ ਕਤਲ

By

Published : Aug 18, 2021, 8:59 PM IST

ਲੁਧਿਆਣਾ :ਖੰਨਾ ਦੀ ਗਿੱਲ ਕਲੋਨੀ ਵਿੱਚ ਸਵੇਰ ਵੇਲੇ ਇਕ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਮ੍ਰਿਤਕ ਸਬਜ਼ੀ ਵਿਕਰੇਤਾ ਸੀ ਅਤੇ ਉਸ ਦਾ ਕਤਲ ਕੀਤਾ ਗਿਆ ਹੈ ਪਰਿਵਾਰ ਦੇ ਅਨੁਸਾਰ ਮ੍ਰਿਤਕ ਆਪਣੇ ਪੈਸੇ ਲੈਣ ਲਈ ਗਿਆ ਸੀ ਅਤੇ ਘਰ ਵਾਪਸ ਨਹੀਂ ਆਇਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੈਸੇ ਲੈਣ ਦੇਣ ਨੂੰ ਲੈ ਕੇ ਹੋਇਆ ਕਤਲ

ਮ੍ਰਿਤਕ ਦੀ ਪਹਿਚਾਣ ਸਬਜ਼ੀ ਵੇਚਣ ਵਾਲੇ ਮਿੱਥਲੇਸ ਰਾਏ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਰਾਤ ਨੂੰ ਦਿੱਤੇ ਹੋਏ ਪੈਸੇ ਲੈਣ ਦੇ ਲਈ ਘਰ ਇਹ ਕਹਿ ਕੇ ਨਿਕਲ ਗਿਆ ਸੀ ਕਿ ਉਹ ਪੈਸੇ ਲੈ ਕੇ ਹੀ ਵਾਪਸ ਆਵੇਗਾ ਦਰਵਾਜ਼ਾ ਬੰਦ ਨਾ ਕਰਨਾ। ਜਦੋਂ ਉਹ ਰਾਤ ਭਰ ਘਰ ਨਹੀਂ ਆਇਆ ਤਾਂ ਸਵੇਰੇ ਜਦੋਂ ਬੱਚੇ ਆਪਣੇ ਦਾਦੇ ਦੇ ਘਰ ਪਤਾ ਕਰਨ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਪਿਤਾ ਦੀ ਲਾਸ਼ ਦੇ ਬਾਰੇ ਪਤਾ ਲੱਗਿਆ, ਮ੍ਰਿਤਕ ਮਿਥਲੇਸ਼ ਦੇ ਚਾਰ ਬੱਚੇ ਹਨ।

ਇਹ ਵੀ ਪੜ੍ਹੋ:ਜਨਮਦਿਨ ਦੀ ਪਾਰਟੀ 'ਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤ

ਦੂਜੇ ਪਾਸੇ ਮਾਮਲੇ ਦੀ ਸੂਚਨਾ ਮਿਲਦੀਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ, ਇਸ ਬਾਰੇ ਜਾਣਕਾਰੀ ਦਿੰਦਿਆ ਖੰਨਾ ਦੇ ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਖੰਨਾ ਦੇ ਥਾਣਾ ਸਿਟੀ-2 ਇਲਾਕੇ ਚੋਂ ਸੂਚਨਾ ਮਿਲੀ ਸੀ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ 302 ਦਾ ਮਾਮਲਾ ਦਰਜ਼ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਲਦੀ ਉਸਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details