ਪੰਜਾਬ

punjab

ETV Bharat / state

ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕੈਪਟਨ ਸਰਕਾਰ ਦੇ ਵਾਅਦਿਆਂ ’ਤੇ ਕਈ ਇਹ ਵੱਡੀ ਗੱਲ - ਪੰਜਾਬ ਸਰਕਾਰ

ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦਿਆਂ ਚ ਜਿਆਦਾਤਰ ਵਾਅਦੇ ਪੂਰੇ ਕੀਤੇ ਹਨ ਜੇਕਰ ਕੋਈ ਵਾਅਦਾ ਪੂਰਾ ਨਹੀਂ ਕੀਤੇ ਹਨ ਤਾਂ ਇਸਦੀ ਵਜ੍ਹਾਂ ਪੈਸੇ ਦੀ ਕਮੀ ਹੋਣਾ ਹੈ।

ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕੈਪਟਨ ਸਰਕਾਰ ਦੇ ਵਾਅਦਿਆਂ ’ਤੇ ਕਈ ਇਹ ਵੱਡੀ ਗੱਲ

By

Published : Aug 10, 2021, 2:18 PM IST

ਲੁਧਿਆਣਾ: ਜ਼ਿਲ੍ਹੇ ’ਚ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ। ਪ੍ਰੈਸ ਕਾਨਫਰੰਸ ਦੌਰਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਚੁਣ ਕੇ ਮੈਂਬਰ ਪਾਰਲੀਮੈਂਟ ਬਣਾਇਆ ਹੈ ਅਤੇ ਨਾਲ ਹੀ ਉਹ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਵੀ ਹਨ। ਇਸ ਕਰਕੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈਆਂ ਹਨ ਉਨ੍ਹਾਂ ਤੋਂ ਉਹ ਸੰਤੁਸ਼ਟ ਹਨ।

'ਅਗਲੀ ਵਾਰ ਇਹ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ'

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਪਿਛਲੀਆਂ ਵਿਧਾਨਸਭਾ ਚੋਣਾਂ ’ਚ ਵਾਅਦੇ ਕੀਤੇ ਸੀ ਉਨ੍ਹਾਂ ਚੋਂ ਕਈ ਵਾਅਦੇ ਪੰਜਾਬ ਸਰਕਾਰ ਵੱਲੋਂ ਪੂਰੇ ਕੀਤੇ ਗਏ ਹਨ, ਜੇਕਰ ਕੋਈ ਵਾਅਦਾ ਪੂਰਾ ਨਹੀਂ ਹੋਇਆ ਹੈ ਤਾਂ ਇਸਦੀ ਮੁੱਖ ਵਜਾ ਪੰਜਾਬ ਸਰਕਾਰ ਕੋਲ ਪੈਸੇ ਨਾ ਹੋਣਾ ਹੈ। ਇਸ ਸਬੰਧ ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਲੋਕਾਂ ਚ ਜਾ ਕੇ ਆਪਣੀ ਮਜਬੂਰੀ ਦੱਸਣਗੇ ਅਤੇ ਇਹ ਕਹਿਣਗੇ ਕਿ ਅਗਲੀ ਵਾਰ ਇਹ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।

ਇਹ ਵੀ ਪੜੋ: ਕੈਪਟਨ ਦਾ ਦਿੱਲੀ ਦੌਰਾ Live Updates: ਕੈਪਟਨ-ਸੋਨੀਆ ਮੁਲਾਕਾਤ ਸ਼ਾਮ 5 ਵਜੇ

ABOUT THE AUTHOR

...view details