ਪੰਜਾਬ

punjab

ETV Bharat / state

ਇਤਿਹਾਸਕ ਗੁਰਦੁਆਰਾ ਸਾਹਿਬ 'ਚ ਖੁਦਾਈ ਸਮੇਂ ਮਿਲੇ ਬ੍ਰਿਟਿਸ਼ ਕਾਲ ਦੇ 100 ਤੋਂ ਵੱਧ ਸਿੱਕੇ - British period

ਰਾਏਪੁਰਾ ਦੇ ਲੰਮੇ ਜੱਟਪੁਰਾ ਪਿੰਡ ਦੇ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਉਸਾਰੀ ਦਾ ਕੰਮ ਚਲ ਰਿਹਾ ਹੈ ਜਿਸ ਦੌਰਾਨ ਨੀਂਹ ਰੱਖਣ ਸਮੇਂ ਮਿੱਟੀ ਪੁੱਟੀ ਜਾ ਰਹੀ ਸੀ। ਮਿੱਟੀ ਪੁੱਟਦੇ ਸਮੇਂ 100 ਤੋਂ ਵੱਧ ਸਿੱਕੇ ਮਿਲੇ ਹਨ। ਪੜ੍ਹੋ ਪੂਰੀ ਖ਼ਬਰ ...

More than 100 coins from the British period found during excavations at the historic Gurudwara in Ludhiana
More than 100 coins from the British period found during excavations at the historic Gurudwara in Ludhiana

By

Published : Jun 23, 2022, 3:55 PM IST

ਲੁਧਿਆਣਾ: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਿੰਡ ਲੰਮਾ ਦੇ ਗੁਰੂਦੁਆਰਾ ਦਮਦਮਾ ਸਾਹਿਬ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 20 ਤੌ 21 ਦਿਨ ਬਿਤਾਏ ਸੀ। ਉਥੇ ਹੁਣ ਉਸਾਰੀ ਮੌਕੇ ਸੋਨੇ ਅਤੇ ਚਾਂਦੀ ਦੇ ਇਤਿਹਾਸਕ ਸਿੱਕੇ ਮਿਲੇ ਹਨ ਜਿਹਨਾ ਨੂੰ ਦੇਖ ਸੰਗਤਾ ਵਿਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।ਜਿਸਦੇ ਚਲਦੇ ਉਥੇ ਪਹੁੰਚੇ ਸ੍ਰੋਮਣੀ ਕਮੇਟੀ ਮੈਬਰ ਗੁਰਚਰਨ ਸਿੰਘ ਗਰੇਵਾਲ ਅਤੇ ਪਿੰਡ ਦੀ ਪੰਚਾਇਤ ਵਲੌ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਇਤਿਹਾਸਕ ਸਿੱਕੇ ਇਥੇ ਗੁਰਦੁਆਰਾ ਸਾਹਿਬ ਵਿਖੇ ਹੀ ਸੰਗਤਾ ਦੇ ਦਰਸ਼ਨ ਦੀਦਾਰ ਵਾਸਤੇ ਸੁਸ਼ੋਭਿਤ ਕੀਤਾ ਜਾਣਗੇ।

ਇਤਿਹਾਸਕ ਗੁਰਦੁਆਰੇ 'ਚ ਖੁਦਾਈ ਸਮੇਂ ਮਿਲੇ ਬ੍ਰਿਟਿਸ਼ ਕਾਲ ਦੇ 100 ਤੋਂ ਵੱਧ ਸਿੱਕੇ


ਹਾਲਾਂਕਿ ਸਿੱਕਿਆਂ ਅਤੇ ਸਿੱਖ ਇਤਿਹਾਸ ਦੇ ਵਿਚਾਲੇ ਕੋਈ ਸਬੰਧ ਹੋਣ ਦਾ ਦਾਅਵਾ ਨਹੀਂ ਕੀਤਾ ਗਿਆ ਸੀ। ਪ੍ਰਬੰਧਕਾਂ ਨੇ ਸਿੱਕਿਆਂ ਉੱਤੇ ਅਧਿਐਨ ਕਰਨ ਲਈ ਭਾਰਤੀ ਪੁਰਾਤਤਵ ਸਰਵੇਖਣ ਜਾਂ ਰਾਜ ਪੁਰਾਤਤਵ ਵਿਭਾਗ ਦਾ ਸਵਾਗਤ ਕੀਤਾ ਹੈ।


ਇਤਿਹਾਸਕ ਗੁਰਦੁਆਰੇ 'ਚ ਖੁਦਾਈ ਸਮੇਂ ਮਿਲੇ ਬ੍ਰਿਟਿਸ਼ ਕਾਲ ਦੇ 100 ਤੋਂ ਵੱਧ ਸਿੱਕੇ




ਇਸ ਮੌਕੇ ਗਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਬਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਜਗਰਾਉਂ ਦੇ ਪਿੰਡ ਲੰਮੇ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਉਸਾਰੀ ਮੌਕੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਸੋਨੇ ਅਤੇ ਚਾਂਦੀ ਦੇ ਇਤਿਹਾਸਕ ਸਿੱਕਿਆਂ ਦਾ ਖਜਾਨਾ ਮਿਲਿਆ ਹੈ ਜਿਸ ਵਿਚ ਇਕ ਸੋਨੇ ਅਤੇ ਬਾਕੀ ਚਾਂਦੀ ਦੇ ਸਿੱਕੇ ਹਨ ਜੋ ਕਿ ਅੰਗਰੇਜੀ ਹਕੂਮਤ ਦੇ ਸਮੇ ਦੇ ਹੋ ਸਕਦੇ ਹਨ ਅਤੇ ਇਹਨਾਂ ਸਿਕਿਆ ਨੂੰ ਫਿਲਹਾਲ ਸੰਗਤਾ ਜੇ ਦਰਸ਼ਨ ਦੀਦਾਰ ਵਾਸਤੇ ਇਸੇ ਗੁਰੂਦੁਆਰਾ ਦਮਦਮਾ ਸਾਹਿਬ ਵਿਖੇ ਰਖਿਆ ਜਾਵੇਗਾ।


ਇਤਿਹਾਸਕ ਗੁਰਦੁਆਰੇ 'ਚ ਖੁਦਾਈ ਸਮੇਂ ਮਿਲੇ ਬ੍ਰਿਟਿਸ਼ ਕਾਲ ਦੇ 100 ਤੋਂ ਵੱਧ ਸਿੱਕੇ




SGPC ਦੇ ਮੈਂਬਰਾਂ ਦਾ ਕਹਿਣਾ ਹੈ ਕਿ, "ਮਜ਼ਦੂਰਾਂ ਨੇ ਮਿੱਟੀ ਪੁੱਟਣ ਸਮੇਂ 100 ਤੋਂ ਵੱਧ ਸਿੱਕਿਆਂ ਵਾਲਾ ਮਿੱਟੀ ਦਾ ਇਕ ਭਾਂਡਾ ਦੇਖਿਆ ਸੀ। ਇਕ ਸੋਨੇ ਦਾ ਸਿੱਕਾ ਸੀ। ਭਾਂਡੇ ਵਿੱਚ ਅਤੇ ਬਾਕੀ ਸਿੱਕੇ ਚਾਂਦੀ ਦੇ ਸਨ। ਹਾਲਾਂਕਿ ਕੋਈ ਵੀ ਸਿੱਕਾ ਸਿਧਾ ਸਿੱਖਾਂ ਦੇ ਇਤਿਹਾਸ ਨਾਲ ਜੁੜਿਆ ਹੋਇਆ ਨਹੀਂ ਹੈ। ਲਗਭਗ ਸਾਰੇ ਸਿੱਕੇ ਮਹਾਰਾਣੀ ਏਲਿਜ਼ਾਬੈਥ ਦੀਆਂ ਤਸਵੀਰਾਂ ਨਾਲ ਉਕੇਰੇ ਹੋਏ ਹਨ।"




ਇਤਿਹਾਸਕ ਗੁਰਦੁਆਰੇ 'ਚ ਖੁਦਾਈ ਸਮੇਂ ਮਿਲੇ ਬ੍ਰਿਟਿਸ਼ ਕਾਲ ਦੇ 100 ਤੋਂ ਵੱਧ ਸਿੱਕੇ






ਲੱਮਾ ਜੱਟਪੁਰਾ ਪਿੰਡ ਦਾ ਇਤਿਹਾਸ: ਇਹ ਪਿੰਡ ਸਿੱਖਾਂ ਵਿੱਚ ਖਾਸ ਇਤਿਹਾਸਕ ਮਹਤਵ ਰੱਖਦਾ ਹੈ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 21 ਦਿਨਾਂ ਤੱਕ ਰਹੇ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਵਿੱਚ ਸਥਿਤ ਇਕ ਘਰ ਵਿੱਚ ਰਾਤ ਨੂੰ ਆਰਾਮ ਕੀਤਾ ਸੀ, ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ, ਜੱਟਪੁਰਾ ਬਣਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਿਜੀ ਸੇਵਕਾਂ ਨੇ ਰਾਏ ਕੱਲਾ ਅਤੇ ਨੂਰਾ ਮਾਹੀ ਨੇ ਲੰਮੇ ਜੱਟਪੁਰਾ ਪਿੰਡ ਵਿੱਚ ਹੀ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਖ਼ਬਰ ਦਿੱਤੀ ਸੀ।




ਇਹ ਵੀ ਪੜ੍ਹੋ:ਪਾਕਿਸਤਾਨ ਨਾਲ ਦਹਿਸ਼ਤਗਰਦੀ ਲਿੰਕ ਨੂੰ ਲੈ ਕੇ NIA ਵੱਲੋਂ ਪੰਜਾਬ ’ਚ ਛਾਪੇਮਾਰੀ !

ABOUT THE AUTHOR

...view details