ਲੁਧਿਆਣਾ: ਪੰਜਾਬ ਦੇ ਲੋਕ ਗਰਮੀ ਤੋਂ ਡਾਢੇ ਤੰਗ ਆਏ ਹੋਏ ਹਨ ਜਿਸ ਕਰ ਕੇ ਉਹ ਮਾਨਸੂਨ ਦੀ ਬੜੀ ਸ਼ਿੱਦਤ ਨਾਲ ਇੰਤਜਾਰ ਕਰ ਰਹੇ ਹਨ ਪਰ ਹੁਣ ਮਾਨਸੂਨ ਪੰਜਾਬ 'ਚ ਮਾਨਸੂਨ ਛੇਤੀ ਹੀ ਦਸਤਕ ਦੇਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਬਾਅਦ ਹੀ ਦਸਤਕ ਦੇਵੇਗਾ।
ਪੰਜਾਬੀਆਂ ਲਈ ਮਾਨਸੂਨ ਦਾ ਇੰਤਜ਼ਾਰ ਹੋਇਆ ਖ਼ਤਮ ! - ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਮਾਨਸੂਨ 7 ਜੁਲਾਈ ਤੋਂ ਬਾਅਦ ਦਸਤਕ ਦੇਵੇਗਾ।
ਮੌਸਮ ਵਿਗਿਆਨੀ ਨੇ ਦੱਸਿਆ ਕਿ ਕਿਸਾਨ ਲਗਾਤਾਰ ਪਰੇਸ਼ਾਨ ਹਨ ਕਿਉਂਕਿ ਝੋਨੇ ਲਈ ਉਨ੍ਹਾਂ ਨੂੰ ਪਾਣੀ ਚਾਹੀਦਾ ਹੈ ਪਰ ਜ਼ਰੂਰਤ ਮੁਤਾਬਕ ਪਾਣੀ ਨਾ ਮਿਲਣ ਕਰਕੇ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਹੁਣ ਛੇਤੀ ਹੀ ਮਾਨਸੂਨ ਪੰਜਾਬ 'ਚ ਦਸਤਕ ਦੇਵੇਗਾ ਜਿਸ ਨਾਲ ਨਾ ਸਿਰਫ਼ ਕਿਸਾਨਾਂ ਨੂੰ ਪਾਣੀ ਮਿਲੇਗਾ ਬਲਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ 4 ਤੋਂ 6 ਜੁਲਾਈ ਤੱਕ ਸੂਬੇ ਦੀਆਂ ਕਈ ਥਾਵਾਂ 'ਤੇ ਤੇਜ਼ ਹਨੇਰੀ ਅਤੇ ਮੀਂਹ ਪੈ ਸਕਦਾ ਹੈ। ਮੌਨਸੂਨ 7 ਜੁਲਾਈ ਤੋਂ ਬਾਅਦ ਹੀ ਦਸਤਕ ਦੇਵੇਗਾ।