ਪੰਜਾਬ

punjab

ETV Bharat / state

30 ਜੂਨ ਤੋਂ ਬਾਅਦ ਪੰਜਾਬ 'ਚ ਦਸਤਕ ਦੇਵੇਗਾ ਮਾਨਸੂਨ

ਪੰਜਾਬ ਸਣੇ ਉੱਤਰ ਭਾਰਤ ਵਿੱਚ ਫ਼ਿਲਹਾਲ ਕੁੱਝ ਦਿਨਾਂ ਲਈ ਲੋਕਾਂ ਨੂੰ ਗਰਮੀ ਤੋਂ ਰਾਹਤ। 30 ਜੂਨ ਤੋਂ ਬਾਅਦ ਪੰਜਾਬ ਵਿੱਚ ਮਾਨਸੂਨ ਆਪਣੀ ਦਸਤਕ ਦੇਵੇਗਾ।

By

Published : Jun 20, 2019, 3:38 PM IST

WEATHER UPDATE

ਲੁਧਿਆਣਾ: ਪੰਜਾਬ ਸਣੇ ਉੱਤਰ ਭਾਰਤ ਵਿੱਚ ਫ਼ਿਲਹਾਲ ਕੁੱਝ ਦਿਨਾਂ ਲਈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਹ ਕਹਿਣਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦਾ ਅਤੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਪੰਜਾਬ ਵਾਸੀਆਂ ਨੂੰ ਮਾਨਸੂਨ ਲਈ ਥੋੜ੍ਹੀ ਉਡੀਕ ਕਰਨੀ ਪਵੇਗੀ ਕਿਉਂਕਿ ਜੂਨ ਆਖਿਰ ਤੱਕ ਹੀ ਪੰਜਾਬ ਵਿੱਚ ਮਾਨਸੂਨ ਦਸਤਕ ਦੇ ਸਕਦਾ ਹੈ।

ਵੇਖੋ ਵੀਡੀਓ
ਮੌਸਮ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮਾਹਿਰ ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਜੋ ਤਾਪਮਾਨ ਬੀਤੇ ਹਫ਼ਤੇ 40-45 ਡਿਗਰੀ ਸੀ, ਉਹ ਹੁਣ ਘੱਟ ਕੇ 36-37 ਡਿਗਰੀ ਤੱਕ ਪਹੁੰਚ ਗਿਆ ਹੈ।ਇਸ ਦੇ ਨਾਲ ਹੀ ਕਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਜ਼ਰੂਰ ਮਿਲੇਗੀ। 23 ਜੂਨ ਨੂੰ ਪੰਜਾਬ ਵਿੱਚ ਹਲਕੇ ਮੀਂਹ ਪੈਣ ਅਤੇ ਬੱਦਲ ਵਾਈ ਦੀ ਵੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ, ਪਰ ਨਾਲ ਹੀ ਪੰਜਾਬ ਵਾਸੀਆਂ ਨੂੰ ਮਾਨਸੂਨ ਲਈ ਥੋੜ੍ਹੀ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ 30 ਜੂਨ ਤੋਂ ਬਾਅਦ ਹੀ ਪੰਜਾਬ ਵਿੱਚ ਮਾਨਸੂਨ ਆਪਣੀ ਦਸਤਕ ਦੇਵੇਗਾ।

ABOUT THE AUTHOR

...view details