ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਪੰਜਾਬ 'ਚ ਮਾਨਸੂਨ ਦੀ ਸ਼ੁਰੂਆਤ ਜੂਨ ਮਹੀਨੇ ਦੇ ਅਖ਼ਰੀਲੇ 2 ਦਿਨਾਂ ਤੋਂ ਜਾਂ ਫਿਰ ਜੁਲਾਈ ਦੇ ਪਹਿਲੇ ਦਿਨ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਫ਼ਿਲਹਾਲ ਗਰਮੀ ਇਸੇ ਤਰ੍ਹਾਂ ਜਾਰੀ ਰਹੇਗੀ ਪਰ 25 ਜੂਨ ਤੋਂ ਬਾਅਦ ਲੋਕਾਂ ਨੂੰ ਮੌਸਮ ਵੱਲੋਂ ਕੁਝ ਰਾਹਤ ਮਿਲੇਗੀ, ਕਿਉਂਕਿ 25 ਜੂਨ ਤੋਂ ਪ੍ਰੀ-ਮਾਨਸੂਨ ਦਾ ਮੀਂਹ ਸ਼ੁਰੂ ਹੋ ਜਾਵੇਗਾ।
ਪੰਜਾਬ ਵਿੱਚ ਮਾਨਸੂਨ ਦੇਵੇਗਾ ਸਮੇਂ ਸਿਰ ਦਸਤਕ: ਮੌਸਮ ਵਿਗਿਆਨੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਜੇ ਇਸੇ ਤਰ੍ਹਾਂ ਹੀ ਮਾਨਸੂਨ ਦੀ ਰਫ਼ਤਾਰ ਰਹੀ ਤਾਂ ਮਾਨਸੂਨ ਪੰਜਾਬ ਵਿੱਚ ਸਮੇਂ ਸਿਰ ਦਸਤਕ ਦੇਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਜੂਨ ਮਹੀਨੇ ਦੇ ਅਖ਼ਰੀਲੇ 2 ਦਿਨਾਂ ਤੋਂ ਜਾਂ ਫਿਰ ਜੁਲਾਈ ਦੇ ਪਹਿਲੇ ਦਿਨ ਤੋਂ ਹੋਵੇਗੀ।
ਪੰਜਾਬ ਵਿੱਚ ਮਾਨਸੂਨ ਦੇਵੇਗਾ ਸਮੇਂ ਸਿਰ ਦਸਤਕ: ਮੌਸਮ ਵਿਗਿਆਨੀ
ਹੋਰ ਪੜ੍ਹੋ: ਗੈਰ-ਪੰਜਾਬੀ ਨੂੰ ਵਕਫ਼ ਬੋਰਡ ਦਾ ਚੇਅਰਮੈਨ ਲਾਉਣਾ ਸ਼ਰੇਆਮ ਧੱਕਾ: ਖਹਿਰਾ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2-3 ਦਿਨਾਂ ਤੱਕ ਪੰਜਾਬ ਦੇ ਕਈ ਹਿੱਸਿਆਂ 'ਚ ਹਲਕੀ ਬੱਦਲਵਾਈ ਤੇ ਹਲਕਾ ਮੀਂਹ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਝੋਨੇ ਦੇ ਸੀਜ਼ਨ ਦੌਰਾਨ ਮਾਨਸੂਨ ਦੀ ਆਮਦ ਬੇਹੱਦ ਲਾਜ਼ਮੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇ ਇਸੇਂ ਰਫ਼ਤਾਰ ਨਾਲ ਮਾਨਸੂਨ ਚੱਲਦਾ ਰਿਹਾ ਹੈ ਤਾਂ ਮਾਨਸੂਨ ਸਮੇਂ ਸਿਰ ਪੰਜਾਬ 'ਚ ਦਸਤਕ ਦੇਵੇਗਾ।