ਦਿਨ-ਦਹਾੜੇ ਲੱਖਾਂ ਦੀ ਲੁੱਟ, ਮਨੀ ਐਕਸਚੇਂਜਰ ਨੂੰ ਕੀਤਾ ਲਹੂ-ਲੁਹਾਨ - loot in ludhiana
ਮਨੀ ਐਕਸਚੇਂਜ ਦਫ਼ਤਰ 'ਚ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਲੱਖਾਂ ਰੁਪਏ ਲੁੱਟ ਲਏ। ਇਸ ਤੋਂ ਇਲਾਵਾ ਮਨੀ ਐਕਸਚੇਂਜਰ 'ਤੇ ਵੀ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।
ਫ਼ੋਟੋ
ਲੁਧਿਆਣਾ: ਸ਼ਹਿਰ ਦੇ ਦੁੱਗਰੀ ਰੋਡ 'ਤੇ ਮਨੀ ਐਕਸਚੇਂਜ ਦਫ਼ਤਰ 'ਚੋਂ ਦਿਨ-ਦਾਹੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਚਾਰ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ 'ਤੇ ਲੱਖਾਂ ਰੁਪਏ ਲੁੱਟ ਲਏ। ਲੁਟੇਰੇ ਡਾਲਰ ਵੀ ਲੁੱਟ ਕੇ ਲੈ ਗਏ।
ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਮਨੀ ਐਕਸਚੇਂਜਰ ਪਰਮਿੰਦਰ ਸਿੰਘ 'ਤੇ ਹਮਲਾ ਵੀ ਕੀਤਾ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੂਰੇ ਲਹੂ-ਲੁਹਾਨ ਹੋਏ ਪਰਮਿੰਦਰ ਨੂੰ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਮਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।