ਪੰਜਾਬ

punjab

ETV Bharat / state

ਖ਼ਬਰ ਦਾ ਅਸਰ ! ਲੁੱਟ ਦਾ ਸ਼ਿਕਾਰ ਹੋਏ ਵਿਦੇਸ਼ੀ ਨੌਜਵਾਨ ਦਾ ਮੋਬਾਇਲ ਬਰਾਮਦ, ਨੌਜਵਾਨ ਨੇ ਪੁਲਿਸ ਦਾ ਕੀਤਾ ਧੰਨਵਾਦ

ਆਖਿਰਕਾਰ ਵਿਸ਼ਵ ਸੈਰ ਉੱਤੇ ਆਪਣੀ ਸਾਇਕਲ ਉੱਤੇ ਨਿਕਲੇ ਨੌਰਵੇ ਦੇ ਵਸਨੀਕ ਐਸਪਿਨ ਦਾ ਮੋਬਾਇਲ ਲੁਧਿਆਣਾ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

Etv Bharat
Etv Bharat

By

Published : Dec 17, 2022, 8:15 AM IST

Updated : Dec 17, 2022, 9:22 AM IST

ਲੁੱਟ ਦਾ ਸ਼ਿਕਾਰ ਹੋਏ ਵਿਦੇਸ਼ੀ ਨੌਜਵਾਨ ਦਾ ਮੋਬਾਇਲ ਬਰਾਮਦ, ਨੌਜਵਾਨ ਨੇ ਪੁਲਿਸ ਦਾ ਕੀਤਾ ਧੰਨਵਾਦ




ਲੁਧਿਆਣਾ:
ਸਾਡੀ ਈਟੀਵੀ ਭਾਰਤ ਦੀ ਟੀਮ ਵੱਲੋਂ ਪ੍ਰਮੁੱਖਤਾ ਨਾਲ ਐਸਪਿਨ ਦੀ ਖਬਰ ਨਸ਼ਰ ਕੀਤੀ ਗਈ ਸੀ ਅਤੇ ਨਾਲ ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਸੀ। ਦਰਅਸਲ, ਐਸਪਿਨ ਤੋਂ ਕੁਝ ਲੁਟੇਰਿਆਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ ਸੀ। ਅਖਿਰਕਰ ਪੁਲਿਸ ਨੇ 3 ਦਿਨ ਬਾਅਦ ਉਸ ਦਾ ਮੋਬਾਇਲ ਰਿਕਵਰ ਕਰ ਕੇ ਐਸਪਿਨ ਨੂੰ ਵਾਪਸ ਕਰ ਦਿੱਤਾ ਹੈ। ਉੱਥੇ ਐਸਪਿਨ ਵੀ ਆਪਣਾ ਮੋਬਾਇਲ ਵਾਪਸ ਪਾ ਕੇ ਬਹੁਤ ਖੁਸ਼ ਵਿਖਾਈ ਦਿੱਤਾ।



ਐਸਪਿਨ ਹੋਇਆ ਸੀ ਲੁੱਟ ਦਾ ਸ਼ਿਕਾਰ:ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਦੇ ਦਫ਼ਤਰ ਵਿੱਚ ਐਸਪਿਨ ਨੂੰ ਉਸ ਦਾ ਬਰਾਮਦ ਕੀਤਾ ਗਿਆ ਮਬਾਇਲ ਸੌਂਪਿਆ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਐਸਪਿਨ ਜੋ ਕਿ ਨੌਰਵੇ ਦਾ ਵਸਨੀਕ ਹੈ ਅਤੇ ਸਾਇਕਲ 'ਤੇ ਵਿਸ਼ਵ ਸੈਰ ਉੱਤੇ ਨਿਕਲਿਆ ਹੈ। ਉਹ ਪਾਕਿਸਤਾਨ ਤੋਂ ਅੰਮ੍ਰਿਤਸਰ ਹੁੰਦਾ ਹੋਇਆ ਲੁਧਿਆਣਾ ਪੁੱਜਿਆ ਸੀ। ਅੱਗੇ ਉਸ ਨੇ ਕਲਕੱਤਾ ਜਾਣਾ ਸੀ, ਪਰ ਉਸ ਦਾ ਮੋਬਾਇਲ ਲੁਧਿਆਣਾ ਵਿੱਚ ਖੋਹ ਲਿਆ ਗਿਆ ਸੀ।




ਖ਼ਬਰ ਦਾ ਅਸਰ ! ਲੁੱਟ ਦਾ ਸ਼ਿਕਾਰ ਹੋਏ ਵਿਦੇਸ਼ੀ ਨੌਜਵਾਨ ਦਾ ਮੋਬਾਇਲ ਬਰਾਮਦ, ਨੌਜਵਾਨ ਨੇ ਪੁਲਿਸ ਦਾ ਕੀਤਾ ਧੰਨਵਾਦ





ਮੁਲਜ਼ਮ ਗ੍ਰਿਫਤਾਰ, ਫੋਨ ਬਰਾਮਦ:
ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਐਸਪਿਨ ਦਾ ਮੋਬਾਇਲ ਬਰਾਮਦ ਕਰ ਲਿਆ ਗਿਆ ਅਤੇ 2 ਮੁਲਜ਼ਮ ਵੀ ਗ੍ਰਿਫਤਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਐਸਪਿਨ ਦੀ ਮਦਦ ਕੀਤੀ ਹੈ, ਮਧੂ ਅਤੇ ਸੰਦੀਪ ਉਨ੍ਹਾਂ ਨੂੰ ਉਹ ਸਨਮਾਨਿਤ ਵੀ ਕਰਨਗੇ।




ਖ਼ਬਰ ਦਾ ਅਸਰ ! ਲੁੱਟ ਦਾ ਸ਼ਿਕਾਰ ਹੋਏ ਵਿਦੇਸ਼ੀ ਨੌਜਵਾਨ ਦਾ ਮੋਬਾਇਲ ਬਰਾਮਦ, ਨੌਜਵਾਨ ਨੇ ਪੁਲਿਸ ਦਾ ਕੀਤਾ ਧੰਨਵਾਦ





ਐਸਪਿਨ ਨੇ ਕੀਤਾ ਲੁਧਿਆਣਾ ਪੁਲਿਸ ਦਾ ਧੰਨਵਾਦ:
ਉਧਰ ਐਸਪਿਨ ਨੇ ਆਪਣਾ ਮੋਬਾਇਲ ਲੈਕੇ ਪੁਲਿਸ ਦਾ ਧੰਨਵਾਦ ਕੀਤਾ ਹੈ ਅਤੇ ਖੁਸ਼ੀ ਜਾਹਿਰ ਕੀਤੀ ਹੈ ਹੁਣ ਉਹ ਆਪਣਾ ਅੱਗੇ ਦਾ ਸਫ਼ਰ ਸ਼ੁਰੂ ਕਰ ਸਕੇਗਾ। 14 ਦਸੰਬਰ ਨੂੰ ਉਸ ਦਾ ਮੋਬਾਇਲ ਥਾਣਾ ਮੋਤੀ ਨਗਰ ਅਧੀਨ ਪੈਂਦੇ ਫੋਕਲ ਪੁਇੰਟਾ ਇਲਾਕੇ ਤੋਂ ਖੋਹ ਲਿਆ ਗਿਆ ਸੀ ਜਿਸ ਦੀ ਸਾਡੀ ਟੀਮ ਨੇ ਨਾ ਸਿਰਫ ਖ਼ਬਰ ਨਸ਼ਰ ਕੀਤੀ ਸੀ, ਸਗੋਂ ਪੁਲਿਸ ਕਮਿਸ਼ਨਰ ਨੂੰ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਮਾਮਲਾ ਧਿਆਨ ਵਿੱਚ ਲਿਆ ਕੇ ਮੁੱਦਾ ਵੀ ਚੁੱਕਿਆ ਸੀ।



ਇਹ ਵੀ ਪੜ੍ਹੋ:ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: CM ਭਗਵੰਤ ਮਾਨ ਨੇ ਮੀਟਿੰਗ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਮੰਨੀਆਂ ਮੰਗਾਂ

Last Updated : Dec 17, 2022, 9:22 AM IST

ABOUT THE AUTHOR

...view details