ਲੁਧਿਆਣਾ : ਜ਼ਿਲ੍ਹੇ ਦੇ ਸਾਸ਼ਤਰੀ ਨਗਰ ਵਿੱਚ ਸਥਿਤ ਆਰ ਐੱਸ ਮਾਡਲ ਸੀਨੀਅਰ ਸਕੇਂਡਰੀ ਸਕੂਲ ਵਿੱਚ ਅੱਜ ਕੂੜੇਦਾਨ ਵਿੱਚ ਸਿਹਤ ਮਹਿਕਮੇ ਵੱਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀਆਂ ਦਵਾਈਆਂ ਨੂੰ ਲੈਕੇ ਹੰਗਾਮਾ ਹੋ ਗਿਆ। ਇਸ ਦੌਰਾਨ ਐਮ ਐਲ ਏ ਪੱਛਮੀ ਮੌਕੇ ਉੱਤੇ ਪੁੱਜੇ ਅਤੇ ਸਕੂਲ ਪ੍ਰਸ਼ਾਸਸਨ ਦੀ ਕਲਾਸ ਲਗਾਈ। ਨਾਲ ਹੀ ਉਨ੍ਹਾਂ ਦੀ ਧਰਮ ਪਤਨੀ ਵੀ ਮੌਕੇ ਉੱਤੇ ਪੁੱਜੀ ਜਿਨ੍ਹਾਂ ਨੇ ਸਕੂਲ ਦੇ ਪਖਾਨਿਆਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਾਲਾਤ ਕਾਫ਼ੀ ਖਰਾਬ ਹਨ ਬੱਚਿਆਂ ਤੋਂ ਹਜ਼ਾਰਾਂ ਰੁਪਏ ਫੀਸਾਂ ਲੈਣ ਦੇ ਬਾਵਜੂਦ ਉਨ੍ਹਾ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ, ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹੇ ਦੇ ਸਕੂਲ ਸਿੱਖਿਆ ਅਧਿਕਾਰੀ ਨੂੰ ਫੋਨ ਕਰਕੇ ਕਿਹਾ ਹੈ ਅਤੇ ਉਹ ਇਨ੍ਹਾਂ ਉੱਤੇ ਕਾਰਵਾਈ ਕਰਨਗੇ।
ਸਕੂਲਾਂ ਦੀ ਮਨਮਾਨੀ ਨਹੀਂ ਚੱਲਣ ਦੇਵਾਂਗੇ: ਉੱਥੇ ਹੀ ਐਮ ਐਲ ਏ ਨੇ ਕਿਹਾ ਕਿ ਅਸੀਂ ਅਜਿਹੇ ਸਕੂਲਾਂ ਦੀ ਮਨਮਾਨੀ ਨਹੀਂ ਚੱਲਣ ਦੇਵਾਂਗੇ, ਉਨ੍ਹਾਂ ਕਿਹਾ ਕਿ ਸਕੂਲ ਕਿਸੇ ਦਾ ਵੀ ਹੋਵੇ ਅਸੀਂ ਨਹੀਂ ਬਖਸ਼ਾਂਗੇ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸਕੂਲ ਦੀ ਇਮਾਰਤ ਅਤੇ ਅੰਦਰ ਸਾਫ਼ ਸਫ਼ਾਈ ਦੀ ਹਾਲਤ ਬੁਰੀ ਹੈ ਅਤੇ ਉਹ ਸਕੂਲ ਦੀ ਐਫੀਲੇਸ਼ਨ ਰੱਦ ਕਰਵਾਉਣ ਤੱਕ ਜਾਣਗੇ। ਉੱਧਰ ਸਕੂਲ ਵਿੱਚ ਸਫਾਈ ਦਾ ਕੰਮ ਕਰਨ ਵਾਲੀ ਮਹਿਲਾ ਨੇ ਕਿਹਾ ਕਿ ਅੱਜ ਸਟੋਰ ਦੀ ਸਫਾਈ ਕੀਤੀ ਗਈ ਸੀ ਅਤੇ ਸਫਾਈ ਕਰਮਚਾਰੀਆਂ ਨੇ ਕੂੜਾ ਸਮਝ ਕੇ ਹੀ ਉਨ੍ਹਾਣ ਦਵਾਈਆਂ ਨੂੰ ਗਲਤੀ ਨਾਲ ਕੂੜੇਦਾਨ ਵਿੱਚ ਸੁੱਟ ਦਿੱਤੀ ਸੀ ਅਤੇ ਉਨ੍ਹਾ ਕਿਹਾ ਕਿ ਇਹ ਉਨ੍ਹਾਂ ਕੋਲੋਂ ਗਲਤੀ ਹੋਈ ਹੈ।