ਪੰਜਾਬ

punjab

ETV Bharat / state

ਕਾਂਗਰਸੀ ਵਿਧਾਇਕ ਨੇ ਮੇਅਰ ਖ਼ਿਲਾਫ਼ ਲਾਇਆ ਧਰਨਾ - ਵਿਧਾਇਕ ਰਾਕੇਸ਼ ਪਾਂਡੇ

ਲੁਧਿਆਣਾ 'ਚ ਕਾਂਗਰਸ ਦੇ ਵਿਧਾਇਕ ਨੇ ਕੂੜੇ ਦੇ ਡੰਪ ਨੂੰ ਲੈ ਕੇ ਮੇਅਰ ਖ਼ਿਲਾਫ਼ ਧਰਨਾ ਲਗਾ ਦਿੱਤਾ। ਹਾਲਾਂਕਿ, ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਵਿਧਾਇਕ ਨੇ ਮੋਰਚਾ ਖੋਲ੍ਹਿਆ ਹੋਵੇ। ਵਿਧਾਇਕ ਰਾਕੇਸ਼ ਪਾਂਡੇ ਇਸ ਤੋਂ ਪਹਿਲਾਂ ਵੀ ਕਈ ਵਾਰ ਸੁਰਖੀਆਂ 'ਚ ਆ ਚੁੱਕੇ ਹਨ।

ਫ਼ੋਟੋ

By

Published : Jul 26, 2019, 6:10 PM IST

Updated : Jul 26, 2019, 11:48 PM IST

ਲੁਧਿਆਣਾ: ਹੈਬੋਵਾਲ 'ਚ ਕੂੜੇ ਦਾ ਡੰਪ ਚੁੱਕਣ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਆਪਣੀ ਹੀ ਨਗਰ ਨਿਗਮ ਦੇ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਧਰਨਾ ਲਾ ਦਿੱਤਾ। ਇਸ ਦੌਰਾਨ ਮੌਕੇ 'ਤੇ ਮੌਜੂਦ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਵੀ ਪਹੁੰਚੇ ਅਤੇ ਵਿਧਾਇਕ ਤੇ ਲੋਕਾਂ ਨੂੰ ਮਨਾਉਂਦੇ ਹੋਏ ਨਜ਼ਰ ਆਏ। ਦੱਸਣਯੋਗ ਹੈ ਕਿ ਮੇਅਰ ਅਤੇ ਵਿਧਾਇਕ ਦੋਵੇਂ ਹੀ ਕਾਂਗਰਸ ਦੇ ਹਨ।

ਵੀਡੀਓ

ਇਸ ਦੌਰਾਨ ਧਰਨਾ ਲਗਾ ਰਹੇ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਨਗਰ ਨਿਗਮ ਦੀਆਂ ਬੈਠਕਾਂ 'ਚ ਕੂੜੇ ਦਾ ਡੰਪ ਚੁਕਵਾਉਣ ਅਤੇ ਲੋਕਾਂ ਦੀ ਸਮੱਸਿਆ ਹੱਲ ਕਰਵਾਉਣ ਦੇ ਮੁੱਦੇ ਚੁੱਕ ਰਹੇ ਹਨ। ਅਜੇ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ, ਜਿਸ ਕਰਕੇ ਮਜਬੂਰਨ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ ਹੈ।

ਦੂਜੇ ਪਾਸੇ ਮੌਕੇ 'ਤੇ ਪਹੁੰਚੇ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਵਿਧਾਇਕ ਨੂੰ ਮਨਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੀ ਹੱਲ ਕਰਨਗੇ।

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਵਿਧਾਇਕ ਰਾਕੇਸ਼ ਪਾਂਡੇ ਨੇ ਆਪਣੇ ਹੀ ਵਿਧਾਇਕਾਂ ਜਾਂ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੋਵੇ। ਇਸ ਤੋਂ ਪਹਿਲਾਂ ਵੀ ਰਾਕੇਸ਼ ਪਾਂਡੇ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਮਿਲਣ ਦੀ ਖਿਲਾਫ਼ਤ ਕਰ ਚੁੱਕੇ ਹਨ।

Last Updated : Jul 26, 2019, 11:48 PM IST

ABOUT THE AUTHOR

...view details