ਲੁਧਿਆਣਾ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Punjab BJP president Sunil Jakhar) ਵੱਲੋਂ ਅੱਜ ਲੁਧਿਆਣਾ ਵਿੱਚ 1 ਨਵੰਬਰ ਨੂੰ ਹੋਣ ਜਾ ਰਹੀ ਬਹਿਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਨੇ ਜਿਸ ਦਾ ਜਵਾਬ ਆਮ ਆਦਮੀ ਪਾਰਟੀ ਦੇ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ (MLA Gurpreet Gogi) ਨੇ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਸ਼ਰਤਾਂ ਦੇ ਉੱਤੇ ਕਦੇ ਵੀ ਡਿਬੇਟ ਨਹੀਂ ਹੁੰਦੀ, ਮੰਚ ਦਾ ਸੰਚਾਲਨ ਕੌਣ ਕਰਦਾ ਹੈ, ਕੌਣ ਨਹੀਂ ਕਰਦਾ ਇਹ ਗੱਲ ਮੁੱਦਾ ਨਹੀਂ ਖਾਸਕਰ ਜਦੋਂ ਤੁਹਾਡੇ ਕੋਲ ਰੱਖਣ ਲਈ ਤਰਕ ਹੋਣ। ਉਹਨਾਂ ਕਿਹਾ ਕਿ ਭਾਜਪਾ ਪਹਿਲਾ ਹੀ ਇਸ ਬਹਿਸ ਤੋਂ ਡਰੀ ਹੋਈ ਹੈ। ਸੁਨੀਲ ਜਾਖੜ ਸਿਰਫ ਨਾ ਆਉਣ ਦੇ ਬਹਾਨੇ ਬਣਾ ਰਹੇ ਨੇ। ਵਿਧਾਇਕ ਗੋਗੀ ਮੁਤਾਬਿਕ ਸੁਨੀਲ ਜਾਖੜ ਦੀ ਪਾਰਟੀ ਦੇ ਪੁਰਖਿਆਂ ਨੇ ਐੱਸਵਾਈਐਲ ਦੇ ਮੁੱਦੇ ਉੱਤੇ ਆਪਣਾ ਸਟੈਂਡ ਬੀਤੇ ਸਮੇਂ ਦੌਰਾਨ ਜੋ ਵਿਖਾਇਆ ਸੀ, ਇਸੇ ਕਰਕੇ ਉਹ ਅੱਜ ਬਹਿਸ ਤੋਂ ਭੱਜ ਰਹੇ ਨੇ।
Gurpreet Gogi on Sunil Jakhar: ਸੁਨੀਲ ਜਾਖੜ ਦੇ ਸਵਾਲ ਦਾ 'ਆਪ' ਵਿਧਾਇਕ ਨੇ ਦਿੱਤਾ ਕਰਾਰਾ ਜਵਾਬ, ਕਿਹਾ-ਸ਼ਰਤਾਂ 'ਤੇ ਨਹੀਂ ਹੁੰਦੀ ਬਹਿਸ, ਸੱਚੇ ਨੇ ਤਾਂ ਡਿਬੇਟ 'ਚ ਰੱਖਣ ਆਪਣਾ ਪੱਖ - ਲੁਧਿਆਣਾ ਵਿੱਚ ਡਿਬੇਟ
ਲੁਧਿਆਣਾ ਵਿੱਚ ਪੰਜਾਬ ਸਰਕਾਰ ਵੱਲੋਂ 1 ਨਵੰਬਰ ਦੀ ਡਿਬੇਟ (November 1 Debate) ਦੇ ਸੱਦੇ ਉੱਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕੱਸਦਿਆਂ ਡਿਬੇਟ ਦੇ ਸੰਚਾਲਕ ਉੱਤੇ ਸਵਾਲ ਚੁੱਕੇ। ਇਨ੍ਹਾਂ ਸਵਾਲਾਂ ਦਾ 'ਆਪ' ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਕਰਾਰਾ ਜਵਾਬ ਦਿੱਤਾ ਹੈ।

Published : Oct 30, 2023, 8:35 PM IST
ਭੱਜਣ ਦੀ ਬਜਾਏ ਰੱਖਣ ਆਪਣਾ ਪੱਖ:ਗੁਰਪ੍ਰੀਤ ਗੋਗੀ ਨੇ ਦੌਹਰਾਇਆ ਕਿ ਮੰਚ ਦਾ ਸੰਚਾਲਨ ਕਿਸ ਨੇ ਕਰਨਾ ਹੈ ਇਹ ਵੇਖਣਾ ਰਾਜਨੀਤਿਕ ਪਾਰਟੀਆਂ ਦਾ ਕੰਮ ਨਹੀਂ ਹੈ। ਰਾਜਨੀਤਿਕ ਪਾਰਟੀਆਂ ਨੂੰ ਤਾਂ ਆਪਣੇ ਮੁੱਦੇ ਰੱਖਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਸ਼ਰਤਾਂ ਦੇ ਉੱਤੇ ਕਦੇ ਵੀ ਬਹਿਸ ਨਹੀਂ ਹੁੰਦੀ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਨਾਲ-ਨਾਲ ਪੂਰੇ ਪੰਜਾਬ ਨੂੰ ਡਿਬੇਟ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਸਵਾਈਐੱਲ ਦੇ ਮੁੱਦੇ ਉੱਤੇ ਵਿਰੋਧੀ ਸੱਚੇ ਹਨ ਤਾਂ ਜੀ ਸਦਕੇ ਆਪਣਾ ਪੱਖ ਰੱਖਣ। ਇਸ ਡਿਬੇਟ ਵਿੱਚ ਵਿਰੋਧੀਆਂ ਦਾ ਸਰਕਾਰ ਇੰਤਜਾਰ ਕਰ ਰਹੀ ਹੈ। (MLA Gurpreet Gogi targeted Punjab BJP president )
- Ban on tractor stunts in punjab: ਪੰਜਾਬ ਸਰਕਾਰ ਨੇ ਟਰੈਕਟਰ ਸਟੰਟਾਂ ਉੱਤੇ ਲਾਈ ਪੂਰਨ ਪਾਬੰਦੀ, ਗੁਰਦਾਸਪੁਰ 'ਚ ਟਰੈਕਟਰ ਸਟੰਟ ਦੌਰਾਨ ਹੋਈ ਸੀ ਨੌਜਵਾਨ ਦੀ ਮੌਤ
- Controversy for post of DGP: ਪੰਜਾਬ 'ਚ ਡੀਜੀਪੀ ਦੀ ਪੋਸਟ ਲਈ ਲੜਾਈ, ਵੀਕੇ ਭਾਵਰਾ ਨੇ ਠੋਕਿਆ ਆਪਣਾ ਦਾਅਵਾ, ਕੈਟ 'ਚ ਮਾਮਲੇ ਦੀ ਸੁਣਵਾਈ 6 ਨਵੰਬਰ ਤੱਕ ਟਲੀ
- Hearing on Sukhpal Khaira case: ਕਾਂਗਰਸੀ ਵਿਧਾਇਕ ਸੁਖਪਾਲ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ, ਸੁਣਵਾਈ 2 ਨਵੰਬਰ ਤੱਕ ਹੋਈ ਮੁਲਤਵੀ
ਬਹਿਸ ਨਿਰਪੱਖ ਨਹੀਂ ਹੋਵੇਗੀ:ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਲੁਧਿਆਣਾ ਪਹੁੰਚ ਕੇ ਸਵਾਲ ਖੜ੍ਹੇ ਕੀਤੇ ਸਨ ਕਿ ਇੱਕ ਨਵੰਬਰ ਨੂੰ ਹੋਣ ਵਾਲੀ ਡਿਬੇਟ ਦੇ ਵਿੱਚ ਮੀਡੀਆ ਅਤੇ ਮੰਚ ਸੰਚਾਲਨ ਲਈ ਆਮ ਆਦਮੀ ਪਾਰਟੀ ਆਪਣੇ ਹੀ ਖਾਸ ਲੋਕ ਲੈਕੇ ਆ ਰਹੀ ਹੈ, ਇਸ ਕਰਕੇ ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਬਹਿਸ ਨਿਰਪੱਖ ਹੋਵੇਗੀ। ਲਗਾਤਾਰ ਸੁਨੀਲ ਜਾਖੜ ਇਹ ਸਵਾਲ ਖੜ੍ਹੇ ਕਰ ਰਹੇ ਹਨ ਅਤੇ ਕਹਿ ਰਹੇ ਨੇ ਕਿ ਲੁਧਿਆਣਾ ਨੂੰ ਛਾਉਣੀ ਦੇ ਵਿੱਚ ਤਬਦੀਲ (Ludhiana transferred to the cantonment) ਕੀਤਾ ਜਾ ਰਿਹਾ ਹੈ। ਜਿਸ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਰਾਰਾ ਜਵਾਬ ਵੀ ਦਿੱਤਾ ਹੈ।