8 ਦਿਨਾਂ ਬਾਅਦ ਮਿਲਿਆ ਲਾਪਤਾ ਹੋਇਆ ਬੱਚਾ ਲੁਧਿਆਣਾ:ਜ਼ਿਲ੍ਹੇ ਦੇ ਥਾਣਾ ਟਿੱਬਾ ਦੇ ਅਧੀਨ ਆਉਂਦੇ ਇਲਾਕੇ ਵਿੱਚੋਂ ਇੱਕ ਸਾਹਿਲ ਨਾਂ ਦਾ ਬੱਚਾ ਬੀਤੀ 17 ਜੁਲਾਈ ਨੂੰ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਦੱਸ ਦਈਏ ਕਿ ਬੱਚੇ ਦੀ ਭਾਲ ਲਈ ਪੁਲਿਸ ਅਤੇ ਪਰਿਵਾਰ ਨੇ ਮਿਲ ਕੇ ਪੋਸਟਰ ਵੀ ਲਗਵਾਏ ਤੇ ਆਖਿਰਕਾਰ ਲਾਪਤਾ ਹੋਇਆ ਬੱਚਾ ਲੁਧਿਆਣਾ ਬੱਸ ਸਟੈਂਡ ਤੋਂ ਮਾਪਿਆ ਨੂੰ ਮਿਲ ਗਿਆ।
ਇੱਕ ਬਜ਼ੁਰਗ ਨੇ ਅਗਵਾ ਕਰਨ ਦੀ ਕੀਤੀ ਕੋਸ਼ਿਸ਼:ਦਰਾਅਸਰ ਬੱਚੇ ਨੂੰ ਇੱਕ ਸਾਇਕਲ ਸਵਾਰ ਬਜ਼ੁਰਗ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਾਣਕਾਰੀ ਮੁਤਾਬਿਕ ਬਜ਼ੁਰਗ ਬੱਚੇ ਨੂੰ ਉਸ ਦਾ ਚਾਚਾ ਦੱਸ ਕੇ ਨਾਲ ਲੈ ਗਿਆ ਸੀ, ਪਰ ਬਜ਼ੁਰਗ ਬੱਚੇ ਨੂੰ ਬੱਸ ਸਟੈਂਡ ਉੱਤੇ ਛੱਡ ਗਿਆ, ਜਿੱਥੇ ਇੱਕ ਨਿਜੀ ਬੱਸ ਚਾਲਕ ਕੁਲਵਿੰਦਰ ਸਿੰਘ ਨੂੰ ਇਹ ਬੱਚਾ ਰੋਂਦਾ ਹੋਇਆ ਮਿਲਿਆ ਸੀ। ਜਿਸ ਤੋਂ ਬਾਅਦ ਕੁਲਵਿੰਦਰ ਨੇ ਸਿੰਘ ਬੱਚੇ ਨੂੰ ਆਪਣੇ ਕੋਲ ਹੀ ਰੱਖ ਲਿਆ ਹੈ ਤੇ 8 ਦਿਨ ਬੱਚੇ ਨੂੰ ਉਸ ਦੇ ਮਾਪਿਆ ਹਵਾਲੇ ਕਰ ਦਿੱਤਾ ਹੈ।
ਬੱਚੇ ਦੀ ਮਾਂ ਦਾ ਬਿਆਨ:ਬੱਚੇ ਦੀ ਮਾਂ ਮੁਤਾਬਿਕ ਬੱਚੇ ਨੇ ਦੱਸਿਆ ਕਿ ਬਜ਼ੁਰਗ ਉਸ ਨੂੰ ਚਾਚਾ ਦੱਸ ਕੇ ਨਾਲ ਲੈ ਗਿਆ ਸੀ, ਜਦੋਂ ਕੇ ਉਸ ਦਾ ਕੋਈ ਚਾਚਾ ਨਹੀਂ ਹੈ। ਉਸ ਨੇ ਦੱਸਿਆ ਕਿ ਉਹ ਇਕੱਲੀ ਆਪਣੇ ਭਰਾ ਨਾਲ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਉਹ ਲਗਾਤਾਰ ਭਾਲ ਕਰ ਰਹੇ ਸਨ ਤੇ ਜਦੋਂ ਉਹਨਾਂ ਨੇ ਪੋਸਟਰ ਲਗਵਾਏ ਤਾਂ ਉਨ੍ਹਾਂ ਨੂੰ ਫੋਨ ਕਰਕੇ ਕੁਲਵਿੰਦਰ ਸਿੰਘ ਨੇ ਬੱਚੇ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਬੱਚਾ ਉਹਨਾਂ ਨੇ ਕੋਲ ਸੁਰੱਖਿਅਤ ਹੈ, ਜਿਸ ਤੋਂ ਬਾਅਦ ਉਹ ਆਪਣਾ ਬੱਚਾ ਲੈਣ ਲਈ ਆਏ ਹਨ।
ਬੱਸ ਚਾਲਕ ਦਾ ਬਿਆਨ:ਨਿੱਜੀ ਬੱਸ ਚਾਲਕ ਕੁਲਵਿੰਦਰ ਮੁਤਾਬਿਕ ਉਨ੍ਹਾਂ ਨੂੰ ਬੱਚਾ ਬੱਸ ਸਟੈਂਡ ਉੱਤੇ ਰੋਂਦਾ ਹੋਇਆ ਮਿਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਰੋਟੀ ਖਵਾਈ ਤੇ ਇਸ ਸਬੰਧੀ ਪੁਲਿਸ ਨੂੰ ਇਤਲਾਹ ਦੇ ਕੇ ਬੱਚੇ ਨੂੰ ਆਪਣੇ ਨਾਲ ਹੀ ਰੱਖ ਲਿਆ। ਉਹਨਾਂ ਨੇ ਦੱਸਿਆ ਕਿ ਸਾਨੂੰ ਪੋਸਟਰ ਰਾਹੀਂ ਬੱਚੇ ਦੇ ਮਾਤਾ-ਪਿਤਾ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਅਸੀਂ ਉਹਨਾਂ ਨੂੰ ਫੋਨ ਕਰ ਬੱਚੇ ਬਾਰੇ ਦੱਸਿਆ ਤੇ ਹੁਣ ਬੱਚਾ ਉਹਨਾਂ ਨੇ ਹਵਾਲੇ ਕਰ ਦਿੱਤਾ ਹੈ।