ਲੁਧਿਆਣਾ:ਪੰਜਾਬ ਦੇ ਵਿੱਚ ਦੁੱਧ ਦੀਆਂ ਕੀਮਤਾਂ ’ਚ ਇੱਕ ਪਾਸੇ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਆਂਡਿਆਂ ਦੀ ਕੀਮਤਾਂ ਵਿੱਚ ਭਾਰੀ ਕਟੌਤੀ ਵੇਖਣ ਨੂੰ ਮਿਲ ਰਹੀ ਹੈ। ਬੀਤੇ ਤਿੰਨ ਮਹੀਨਿਆਂ ਦੇ ਅੰਦਰ ਆਂਡਿਆਂ ਦੀ ਕੀਮਤ ਦੇ ਵਿੱਚ 180 ਰੁਪਏ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਰੇਟ ਹੇਠਾਂ ਡਿੱਗ ਚੁੱਕਾ ਹੈ, ਹਾਲਾਂਕਿ ਪੋਲਟਰੀ ਕਾਰੋਬਾਰ ਵਿੱਚ 15 ਤੋਂ ਲੈ ਕੇ 20 ਫੀਸਦੀ ਤੱਕ ਦਾ ਵਾਧਾ ਵੇਖਣ ਨੂੰ ਮਿਲਿਆ ਹੈ। ਸਰਦੀਆਂ ਨਾਲੋਂ ਆਂਡਿਆਂ ਦੀ ਕੀਮਤਾਂ ਚ ਵੱਡੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜੋ:ਰੂਸ ਯੂਕਰੇਨ ਯੁੱਧ ਵਿਚਾਲੇ ਭਾਰਤੀ ਵਿਦਿਆਰਥੀ ਦੀ ਮੌਤ, ਵਿਰੋਧੀ ਪਾਰਟੀਆਂ ਨੇ ਘੇਰੀ ਕੇਂਦਰ ਸਰਕਾਰ
ਕਿੰਨੀਆਂ ਵਧੀਆਂ ਕੀਮਤਾਂ
2021 ਵਿੱਚ ਆਂਡਿਆਂ ਦੀ ਕੀਮਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਤੀ ਸੈਂਕੜਾ 547 ਰੁਪਏ ਸੀ, ਪਰ ਡਿੱਗਦੇ ਡਿੱਗਦੇ ਇਹ ਕੀਮਤ 367 ਰੁਪਏ ਪ੍ਰਤੀ ਸੈਂਕੜੇ ਤਕ ਪਹੁੰਚ ਚੁੱਕਾ ਹੈ ਸਿਰਫ਼ ਦੋ ਤਿੰਨ ਮਹੀਨੇ ਅੰਦਰ ਹੀ 180 ਰੁਪਏ ਹੇਠਾਂ ਡਿੱਗ ਚੁੱਕੇ ਹਨ, ਜਿਸ ਕਰਕੇ ਅੰਡਾ ਵਿਕਰੇਤਾਵਾਂ ਤੇ ਦੋਹਰੀ ਮਾਰ ਪੈ ਰਹੀ ਹੈ।