ਖੰਨਾ: ਸ਼ਹਿਰ ਦੇ ਨੇੜਲੇ ਪਿੰਡ ਦਹੇੜੂ ਕੋਲ ਜੀ.ਟੀ ਰੋੜ 'ਤੇ ਇਕ ਟੈਂਪੂ (ਛੋਟਾ ਹਾਥੀ) ਦੇ ਪਲਟ ਜਾਣ ਨਾਲ 10 ਤੋਂ ਵੱਧ ਮਜ਼ਦੂਰ ਜਖ਼ਮੀ ਹੋ ਗਏ ਹਨ ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਝੋਨੇ ਦੀ ਲਵਾਈ ਲਈ ਹੁਸ਼ਿਆਰਪੁਰ ਤੋਂ ਇਕ ਟੈਂਪੂ ਉੱਤਰ ਪ੍ਰਦੇਸ਼ ਤੋਂ 15 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵਾਪਸ ਹੁਸ਼ਿਆਰਪੁਰ ਜਾ ਰਿਹਾ ਸੀ।
ਖੰਨਾ ਕੋਲ ਪਲਟਿਆ ਪਰਵਾਸੀ ਮਜ਼ਦੂਰਾਂ ਨੂੰ ਲਿਆ ਰਿਹਾ ਟੈਂਪੂ - migrate labour accident in khanna
ਪਿੰਡ ਦਹੇੜੂ ਕੋਲ ਸ਼ੁੱਕਰਵਾਰ ਨੂੰ ਪਰਵਾਸੀ ਮਜ਼ਦੂਰਾਂ ਨਾਲ ਭਰਿਆ ਛੋਟਾ ਹਾਥੀ ਪਲਟ ਗਿਆ, ਜਿਸ ਵਿੱਚ 10 ਤੋਂ ਵੱਧ ਮਜ਼ਦੂਰ ਜਖ਼ਮੀ ਹੋ ਗਏ ਹਨ। ਟੈਂਪੂ ਉੱਤਰ ਪ੍ਰਦੇਸ਼ ਤੋਂ 15 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵਾਪਸ ਹੁਸ਼ਿਆਰਪੁਰ ਜਾ ਰਿਹਾ ਸੀ।
ਖੰਨਾ
ਇਸ ਵਿਚ ਕੁਝ ਬੱਚੇ ਤੇ ਔਰਤਾਂ ਸ਼ਾਮਲ ਸਨ, ਜਦੋਂ ਇਹ ਟੈਂਪੂ ਦਹੇੜੂ ਪੁਲ ਨੇੜੇ ਪੁੱਜਿਆ ਤਾਂ ਪਿਛੋਂ ਤੇਜ਼ ਰਫ਼ਤਾਰ ਆ ਰਹੇ ਵੱਡੇ ਵ੍ਹੀਕਲ ਨੇ ਉਸ ਨੂੰ ਸਾਈਡ ਮਾਰ ਦਿੱਤੀ।
ਸਿੱਟੇ ਵਜੋਂ ਟੈਂਪੂ ਉਲਟ ਗਿਆ ਤੇ ਉਸ ਵਿਚ ਬੈਠੇ ਮਜ਼ਦੂਰ ਸੜਕ 'ਤੇ ਡਿੱਗ ਪਏ। ਦੱਸਣਯੋਗ ਹੈ ਕਿ ਕਰੀਬ ਸਾਰੇ ਪ੍ਰਵਾਸੀ ਮਜ਼ਦੂਰ ਜਖ਼ਮੀ ਹੋ ਗਏ ਹਨ। ਜਖ਼ਮੀਆਂ 'ਚ 4 ਬੱਚੇ, 6 ਔਰਤਾਂ ਵੀ ਸ਼ਾਮਲ ਹਨ। ਘਟਨਾਂ ਉਪਰੰਤ ਉਥੋਂ ਲੰਘ ਰਹੇ ਰਾਹਗੀਰਾਂ ਨੇ ਜਖ਼ੀਆਂ ਨੂੰ ਆਪਣੇ ਵ੍ਹੀਕਲਾਂ ਰਾਹੀਂ ਖੰਨਾ ਸਿਵਲ ਹਸਪਤਾਲ ਪਹੁੰਚਾਇਆ।
Last Updated : Jun 12, 2020, 7:47 PM IST