ਲੁਧਿਆਣਾ:ਕਿਸਾਨਾਂ ਵੱਲੋਂ ਫਗਵਾੜਾ ਦੇ ਕੋਲ ਰੇਲਵੇ ਟ੍ਰੈਕ ‘ਤੇ ਧਰਨਾ ਦੇਣ ਨਾਲ ਰੇਲ ਵਿਭਾਗ ਵੱਲੋਂ 40 ਦੇ ਕਰੀਬ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ। ਰੇਲ ਗੱਡੀਆਂ ਰੱਦ ਹੋਣ ਕਾਰਨ ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਪ੍ਰਵਾਸੀ ਮੁਸਾਫ਼ਿਰਾ ਨੂੰ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ, ਕਿ ਉਹ ਅਪਣੇ ਪਿੰਡ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਇਨ੍ਹਾਂ ਵੱਲੋਂ ਟਿਕਟਾਂ ਬੁੱਕ ਕਰਵਾਈਆ ਗਈਆਂ ਸਨ। ਪਰ ਹੁਣ ਟ੍ਰੇਨਾਂ ਰੱਦ ਹੋਣ ਕਰਕੇ ਉਨ੍ਹਾਂ ਦੀਆਂ ਟਿਕਟਾਂ ਵੀ ਕੈਸਲ ਕਰ ਦਿੱਤੀਆਂ ਗਈਆ ਹਨ।
ਟਿਕਟਾਂ ਰੱਦ ਹੋਣ ਕਰਕੇ ਸਮੇਂ ਸਿਰ ਘਰ ਨਾ ਪਹੁੰਚਣ ਕਾਰਨ ਇਨ੍ਹਾਂ ਮਜ਼ਦੂਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕੇ ਰੇਲਵੇ ਵੱਲੋਂ ਟ੍ਰੇਨਾਂ ਰੱਦ ਹੋਣ ਦੀ ਉਨ੍ਹਾਂ ਨੂੰ ਰੇਲਵੇ ਵਿਭਾਗ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।