ਲੁਧਿਆਣਾ: ਉੱਤਰ ਭਾਰਤ ਦੇ ਵਿੱਚ ਭਾਵੇਂ ਮਾਨਸੂਨ ਨੇ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ ਪਰ ਇਸ ਵਾਰ ਮਾਨਸੂਨ ਕਾਫੀ ਕਮਜ਼ੋਰ ਰਿਹਾ ਹੈ, ਜਿਸ ਕਾਰਨ ਮੀਂਹ ਘੱਟ ਪੈ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੂਨ ਮਹੀਨੇ ਵਿੱਚ ਆਮ ਤੌਰ ’ਤੇ 84 ਐੱਮਐੱਮ ਦੇ ਕਰੀਬ ਮੀਂਹ ਪੈਂਦਾ ਹੈ ਅਤੇ ਹੁਣ ਤੱਕ 60 ਐੱਮਐੱਮ ਬਾਰਿਸ਼ ਹੋਈ ਹੈ ਜੋ ਕਿ ਆਮ ਨਾਲੋਂ ਘੱਟ ਹੈ।
ਜੁਲਾਈ, ਅਗਸਤ ਮਹੀਨੇ ’ਚ ਚੰਗਾ ਮੀਂਹ ਪੈਣ ਦੀ ਉਮੀਦ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਹਾਲਾਂਕਿ ਮਾਨਸੂਨ ਜੂਨ ਮਹੀਨੇ ਵਿੱਚ ਕਮਜ਼ੋਰ ਰਿਹਾ ਹੈ, ਆਈਐਮਡੀ ਵੱਲੋਂ ਕਿਹਾ ਗਿਆ ਹੈ ਕਿ ਇਸ ਸਾਲ ਆਮ ਵਾਂਗ ਮੀਂਹ ਪਵੇਗਾ। ਇਸ ਕਰਕੇ ਜੁਲਾਈ, ਅਗਸਤ ਦੇ ਵਿਚ ਚੰਗਾ ਮੀਂਹ ਪੈਣ ਦੀ ਉਮੀਦ ਹੈ, ਜਿਸ ਨਾਲ ਕਿਸਾਨਾਂ ਨੂੰ ਵੀ ਕਾਫ਼ੀ ਫ਼ਾਇਦਾ ਮਿਲੇਗਾ।